ਅਜਨਾਲਾ ਸ਼ਹਿਰ ਵਿੱਚ ਲਾਈਟਾਂ ਅਤੇ ਕੈਮਰੇ ਲਗਾਉਣ ਲਈ 1.61 ਕਰੋੜ ਰੁਪਏ ਜਾਰੀ – ਧਾਲੀਵਾਲ

ਅਜਨਾਲਾ, 16 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸ਼ਹਿਰ ਵਿੱਚ ਲਾਈਟਾਂ ਅਤੇ ਸੀ ਸੀ ਟੀਵੀ ਕੈਮਰੇ ਲਗਾਉਣ ਦਾ ਜੋ ਵਾਅਦਾ ਕੀਤਾ ਸੀ ਉਹ ਕੁਝ ਦਿਨਾਂ ਵਿੱਚ ਪੂਰਾ ਹੋਣ ਜਾ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਇਸ ਲਈ 161 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਸ਼ਹਿਰ ਵਿੱਚ 200 ਉੱਚ ਕੁਆਲਿਟੀ ਦੀਆਂ ਲਾਈਟਾਂ ਲਈ 92.72 ਲੱਖ ਰੁਪਏ ਅਤੇ 130 ਕੈਮਰੇ ਜੋ ਕਿ ਸਕਿਉਰਟੀ ਦਾ ਕੰਮ ਕਰਨਗੇ ਲਈ 62. 22 ਲੱਖ ਰੁਪਏ ਜਾਰੀ ਕਰ ਦਿੱਤੇ ਹਨ। ਉਹਨਾਂ ਦੱਸਿਆ ਕਿ ਅਜਨਾਲਾ ਸ਼ਹਿਰ ਦਾ ਬਿਜਲੀ ਘਰ ਜੋ ਕਿ 1968 ਵਿੱਚ ਬਣਿਆ ਸੀ, ਨੂੰ 55 ਸਾਲ ਬਾਅਦ ਕਰੀਬ 25 ਕਰੋੜ ਰੁਪਏ ਨਾਲ ਅਪਗ੍ਰੇਡ ਕਰਕੇ 220 ਕੇ ਵੀ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਅਗਲੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ।
25 ਕਰੋੜ ਦੀ ਲਾਗਤ ਨਾਲ 220 ਕੇ ਵੀ ਬਣੇਗਾ ਅਜਨਾਲਾ ਦਾ ਬਿਜਲੀ ਘਰ
May be an image of 12 people, temple and text that says "ਨਗਰ ਪੰਚਾਇਤ ਅਜਨਾਲਾ ਸ਼ਹੀਦ- ਏ-ਆਜਮ ਭਗਤ S ਜਨਮ: JAIMAA COLLECTION ME0084"
ਉਹਨਾਂ ਕਿਹਾ ਕਿ ਮੈਂ ਆਪਣੇ ਹਲਕੇ ਨਾਲ ਜੋ ਵੀ ਵਾਅਦਾ ਕੀਤਾ ਸੀ , ਉਹ ਪੂਰਾ ਕਰਕੇ ਸ਼ਾਹ ਲਵਾਂਗਾ ਅਤੇ ਸਰਕਾਰ ਦੇ ਦੋ ਸਾਲ ਪੂਰੇ ਹੁਣ ਤੱਕ ਮੈਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਜ਼ਿਕਰ ਅਜਨਾਲਾ ਵਾਸੀਆਂ ਨਾਲ ਲਿਖਤੀ ਰੂਪ ਵਿੱਚ ਸਾਂਝਾ ਕਰਾਂਗਾ। ਸ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਇਸ ਦੀਆਂ ਮੁੱਖ ਸੜਕਾਂ ਉੱਤੇ ਡਿਵਾਈਡਰ ਬਣਾਏ ਜਾਣਗੇ। ਇਸ ਤੋਂ ਇਲਾਵਾ ਸ਼ਹਿਰ ਦੇ ਚੁਫੇਰੇ ਬਾਈਪਾਸ ਬਣਾ ਕੇ ਮੁੱਖ ਸੜਕਾਂ ਨੂੰ ਆਪਸ ਵਿੱਚ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਅਜਨਾਲਾ ਹਲਕੇ ਲਈ ਮੈਂ ਜੋ ਵੀ ਮੰਗ ਰੱਖੀ ਹੈ , ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਉਸ ਨੂੰ ਪੂਰਾ ਕੀਤਾ ਹੈ। ਉਨਾਂ ਦੱਸਿਆ ਕਿ ਅਜਨਾਲਾ ਸ਼ਹਿਰ ਦੇ ਸਕੂਲਾਂ ਲਈ ਕਰੀਬ 78 ਲੱਖ ਰੁਪਏ ਅਤੇ ਅਜਨਾਲਾ ਹਲਕੇ ਦੇ ਸਮੁੱਚੇ ਸਰਕਾਰੀ ਸਕੂਲਾਂ ਲਈ 28 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਕੁਝ ਹੀ ਦਿਨਾਂ ਵਿੱਚ ਸੱਕੀ ਨਾਲੇ ਦੀ ਸਫਾਈ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਸ. ਧਾਲੀਵਾਲ ਨੇ ਕਿਹਾ ਕਿ ਮੇਰਾ ਕੰਮ ਆਪਣੇ ਹਲਕੇ ਦਾ ਵਿਕਾਸ ਕਰਨਾ ਹੈ, ਕਿਸੇ ਨੂੰ ਭੰਡਣਾ ਜਾਂ ਕਿਸੇ ਉੱਤੇ ਦੋਸ਼ ਲਗਾਉਣਾ ਨਹੀਂ। ਮੈਂ ਆਪਣਾ ਕੰਮ ਕਰ ਰਿਹਾ ਹਾਂ ਅਤੇ ਲਗਾਤਾਰ ਕਰਦਾ ਰਹਾਂਗਾ ਤਾਂ ਕਿ ਮੇਰਾ ਹਲਕਾ ਪੰਜਾਬ ਦਾ ਮੋਹਰੀ ਹਲਕਾ ਬਣ ਸਕੇ।

You May Also Like