ਜੇਕਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਤਾ ਬੱਚਿਆਂ ਸਮੇਤ ਉਤਰਾਗੇ ਸੜਕਾਂ ਤੇ
ਮੱਲਾਂ ਵਾਲਾ, 16 ਦਸੰਬਰ (ਹਰਪਾਲ ਸਿੰਘ ਖਾਲਸਾ) – ਅੱਜ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਹਰਦਾਸਾ ਵਿੱਚ ਪੜਦੇ ਬਚਿਆਂ ਦੇ ਮਾਪਿਆਂ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਦੀ ਮਾਨ ਸਰਕਾਰ ਨੂੰ ਮਾਪਿਆਂ ਨੇ ਗੁਹਾਰ ਲਗਾਈ ਕਿ ਸਾਡੇ ਬੱਚੇ ਸਕੂਲ ਵਿੱਚ ਮੁਫ਼ਤ ਵਿਦਿਆ ਪ੍ਰਾਪਤ ਕਰ ਰਹੇ ਹਨ। ਇਸ ਸਕੂਲ ਦੇ ਅਧਿਆਪਕ ਪਿਛਲੇ 12 ਸਾਲ ਤੋਂ ਬਹੁਤ ਥੋੜੀ ਤਨਖਾਹ ਤੇ ਬੱਚਿਆਂ ਨੂੰ ਵਿਦਿਆ ਦੇ ਰਹੇ ਹਨ। ਅਧਿਆਪਕਾਂ ਵੱਲੋਂ ਆਪਣੀ ਹੱਕੀ ਮੰਗਾਂ ਸਬੰਧੀ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਪਿਛਲੀ 20 ਨਵੰਬਰ ਤੋਂ ਇਸ ਸਕੂਲ ਦੇ ਅਧਿਆਪਕਾਂ ਨੇ ਐਮ ਐਲ ਏ ਜੀਰਾ ਨਰੇਸ਼ ਕਟਾਰੀਆ ਦੇ ਦਫਤਰ ਅੱਗੇ ਧਰਨਾ ਲਗਾਇਆ ਹੋਇਆ ਹੈ ਪਰ ਮਾਨ ਸਰਕਾਰ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ।
ਇਹ ਵੀ ਖਬਰ ਪੜੋ : ਪਟਿਆਲਾ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ
ਜਿਸ ਕਰਕੇ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।ਇਸ ਕਰਕੇ ਸਾਡੀ ਬੱਚਿਆਂ ਦੇ ਮਾਪਿਆਂ ਦੀ ਪਰਜੋਰ ਮੰਗ ਹੈ ਕਿ ਧਰਨੇ ਤੇ ਬੈਠੇ ਅਧਿਆਪਕਾਂ ਦੀਆਂ ਮੰਗਾਂ ਦਾ ਚੰਡੀਗੜ੍ਹ ਵਿਖੇ 18/12/23 ਨੂੰ ਹੋਣ ਵਾਲੀ D.G.S.E ਨਾਲ ਮੀਟਿੰਗ ਵਿੱਚ ਹੱਲ ਨਾ ਕੀਤਾ ਤਾਂ ਮਜਬੂਰੀ ਵੱਸ ਅਸੀਂ ਬੱਚਿਆਂ ਸਮੇਤ ਸੜਕਾਂ ਤੇ ਉਤਰਾਗੇ। ਜਿਸ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਗੁਰਸੇਵਕ ਸਿੰਘ ਲੋਹਗੜ, ਮੇਵਾ ਸਿੰਘ ਖੱਚਰ ਵਾਲਾ, ਬੂਟਾ ਸਿੰਘ, ਮੇਜਰ ਸਿੰਘ ਅਲੀਪੁਰ, ਲਖਵੀਰ ਸਿੰਘ ਸੋਡੀਨਗਰ, ਅਮਰਜੀਤ ਸਿੰਘ ਤਲਵੰਡੀ ਭਾਈ,ਗੁਰਟੇਕ ਸਿੰਘ ਬੋਲਿਆ ਵਾਲਾ,ਰਸਾਲ ਸਿੰਘ ਬੱਗੂ ਵਾਲਾ, ਜਗਤਾਰ ਸਿੰਘ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਬੱਚਿਆਂ ਦੇ ਮਾਪੇ ਹਾਜਰ ਸਨ।