ਅੰਮ੍ਰਿਤਸਰ 21 ਜੂਨ (ਐੱਸ.ਪੀ.ਐਨ ਬਿਊਰੋ) – ਪੁਲਿਸ ਕਮਿਸ਼ਨਰ ਅੰਮਿ੍ਤਸਰ ਵੱਲੋਂ ਕਿਰਨਦੀਪ ਕੌਰ ਪੁੱਤਰੀ ਗੁਰਬਖਸ਼ ਰਾਏ ਵਾਸੀ ਦੀਪ ਇਨਕਲੇਵ ਨੇੜੇ ਕਸ਼ਮੀਰ ਗਾਰਡਨ,ਰਾਇਲ ਨਰਸਰੀ ਦੇ ਬਿਆਨਾ ਤੇ ਸੰਦੀਪ ਸਿੰਘ ਬੇਦੀ ਪੁੱਤਰ ਹਰਜੀਤ ਸਿੰਘ ਬੇਦੀ ਵਾਸੀ 560, ਗਲੀ ਨੰ: 7, ਜੁਝਾਰ ਸਿੰਘ ਐਵੀਨਿਊ, ਅਜਨਾਲਾ ਰੋਡ,ਅੰਮ੍ਰਿਤਸਰ ਵੱਲੋਂ ਅਸ਼ਲੀਲ ਹਰਕਤਾ,ਛੇੜ ਛਾੜ,ਬਲੈਕ ਮੇਲ ਕਰਨ ਅਤੇ ਧਮਕੀਆ ਦੇਣ ਤੇ ਕੁੱਟ ਮਾਰ ਕਰਨ ਤੇ ਇਕ ਵਿਅਕਤੀ ਤੇ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਰਨਦੀਪ ਕੌਰ ਨੇ ਦੱਸਿਆ ਕਿ ਸੰਦੀਪ ਸਿੰਘ ਬੇਦੀ ਕੋਲੋਂ ਘਰ ਕਿਰਾਏ ਤੇ ਲਿਆ ਸੀ ਜਿਥੇ ਮੈਂ ਆਪਣੀ ਰੋਜੀ ਰੋਟੀ ਵਾਸਤੇ ਬਟੀਕ ਦਾ ਕੰਮ ਕਰਦੀ ਹਾ,ਤੇ ਸੰਦੀਪ ਸਿੰਘ ਬੇਦੀ ਅਤੇ ਉਸਦੇ ਪਰਿਵਾਰ ਨਾਲ ਚੰਗੇ ਸਬੰਧ ਬਣ ਗਏ ਅਤੇ ਸੰਦੀਪ ਸਿੰਘ ਦੀ ਮਾਤਾ ਬਜੁਰਗ ਹੋਣ ਕਰਕੇ ਮੈਨੂੰ ਕਦੇ-ਕਦੇ ਉਨ੍ਹਾਂ ਦੇ ਘਰ ਰਹਿਣਾ ਪੈਦਾ ਸੀ,ਕੁਝ ਸਮੇਂ ਬਾਅਦ ਸੰਦੀਪ ਸਿੰਘ ਤੇ ਕੋਈ ਪਰਚਾ ਦਰਜ ਹੋ ਗਿਆ।
ਇਹ ਵੀ ਖਬਰ ਪੜੋ : — ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੀ 26 ਸਾਲਾਂ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ
ਪੁਲਿਸ ਤੋ ਭੱਜੇ ਸੰਦੀਪ ਸਿੰਘ ਦੇ ਘਰ ਕਾਫੀ ਸਮਾਂ ਰਹਿਣਾ ਪਿਆ ਜਿਸ ਕਰਕੇ ਸੰਦੀਪ ਸਿੰਘ ਮੇਰੇ ਤੇ ਮਾੜੀ ਨਜ਼ਰ ਰੱਖਣ ਲੱਗ ਪਿਆ ਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਅਤੇ ਜਬਰਦਸਤੀ ਕਰਨ ਲੱਗਾ ਪਿਆ ਤੇ ਬਲੈਕਮੇਲ ਕਰਨ ਲਈ,ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ।ਜੇਕਰ ਤੂੰ ਰੋਲਾ ਪਾਇਆ ਤਾਂ ਮੈਂ ਤੈਨੂੰ ਜਾਨੋ ਮਾਰ ਦੇਣਾ ਹੈ ਅਤੇ ਤੇਰੀਆਂ ਫੋਟੋ ਸ਼ੋਸ਼ਲ ਮੀਡੀਆਂ ਵਾਇਰਲ ਕਰ ਦੇਵਾਂਗਾ ਇਥੇ ਬਸ ਨਹੀਂ ਕੁੱਟ ਮਾਰ ਵੀਂ ਕਰਦਾ ਰਿਹਾ। ਜਿਸ ਦੇ ਸਬੰਧ ਚ ਪੁਲਿਸ ਕਮਿਸ਼ਨਰ ਦਫਤਰ ਵੱਲੋਂ ਸੰਦੀਪ ਸਿੰਘ ਬੇਦੀ ਤੇ 376 ਦਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੇੈ।