ਅੰਮ੍ਰਿਤਸਰ, 6 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ‘ਚ ਚਾਈਨਾ ਡੋਰ ਨਾਲ ਨੌਜਵਾਨ ਦਾ ਗਲਾ ਵੱਢਿਆ ਗਿਆ, ਹਾਲਾਂਕਿ ਉਹ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਸੋਸ਼ਲ ਮੀਡੀਆ ਰਾਹੀਂ ਲੋਕਾਂ ਅਤੇ ਪ੍ਰਸ਼ਾਸਨ ਨੂੰ ਖੂਨੀ ਧਾਗੇ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਜ਼ਖ਼ਮੀ ਦੇ ਪਿਤਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾ ਕੇ ਅਪੀਲ ਕੀਤੀ ਕਿ ਇਹ ਖੂਨੀ ਧਾਗਾ ਹੈ। ਇਸ ਦੀ ਵਰਤੋਂ ਨਾ ਕਰੋ।
ਉਸ ਨੇ ਦੱਸਿਆ ਕਿ ਉਸ ਦਾ ਲੜਕਾ ਅਲਫ਼ਾ ਵਨ ਪੁਲ ਤੋਂ ਹੇਠਾਂ ਆ ਰਿਹਾ ਸੀ ਜਿਥੇ ਇਹ ਉਸ ਦੇ ਗਲੇ ਵਿਚ ਲਪੇਟੀ ਗਈ ਅਤੇ ਡੂੰਘਾ ਕੱਟ ਲੱਗ ਗਿਆ। ਇਸ ਤੋਂ ਬਾਅਦ ਉਸ ਨੂੰ 10 ਟਾਂਕੇ ਲੱਗੇ ਅਤੇ ਉਹ ਮੁਸ਼ਕਿਲ ਨਾਲ ਬਚਿਆ ਕਿਉਂਕਿ ਕੱਟ ਉਸ ਦੀਆਂ ਨਸਾਂ ਦੇ ਬਿਲਕੁਲ ਨੇੜੇ ਸੀ। ਇਸ ਤੋਂ ਬਾਅਦ ਪਿਤਾ ਨੇ ਸੋਸ਼ਲ ਮੀਡੀਆ ‘ਤੇ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਇਹ ਹਾਲਤ ਹੋਈ ਹੈ, ਇਸ ਲਈ ਪ੍ਰਸ਼ਾਸਨ ਇਸ ਚਾਈਨਾ ਡੋਰ ਨੂੰ ਬੰਦ ਕਰੇ ਤਾਂ ਜੋ ਕਿਸੇ ਹੋਰ ਦਾ ਅਜਿਹਾ ਨੁਕਸਾਨ ਨਾ ਹੋਵੇ।