ਅੰਮ੍ਰਿਤਸਰ ਚ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ 14 ਸਾਲ ਦੇ ਨੌਜਵਾਨ ਦਾ ਕਤਲ

ਅੰਮ੍ਰਿਤਸਰ, 12 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ਦੇ ਟਾਂਗਰਾ ਨੇੜੇ ਪਿੰਡ ਮੁਛੱਲ ਵਿਖੇ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਨੌਜਵਾਨ ਦਾ ਕਤਲ ਕਰ ਦਿਤਾ ਗਿਆ। ਕਤਲ ਤੋਂ ਬਾਅਦ ਮੁਲਜ਼ਮ ਉਸ ਦਾ ਨਵਾਂ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਮ੍ਰਿਤਕ ਦੀ ਪਹਿਚਾਣ 14 ਸਾਲਾ ਸੁਖਜਿੰਦਰ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (12 ਨਵੰਬਰ 2023)

ਮਿਲੀ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਦਾ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਗਏ ਹੋਏ ਸਨ ਤੇ ਘਰ ਵਿਚ ਆਪਣੇ ਆਪਣੇ 14 ਸਾਲ ਦੇ ਬੇਟੇ ਸੁਖਜਿੰਦਰ ਸਿੰਘ ਨੂੰ ਛੱਡ ਗਏ ਸਨ। ਪਿਛੋਂ ਮੁਲਜ਼ਮ ਘਰ ਵਿਚ ਆਏ ਤੇ ਨੌਜਵਾਨ ਦਾ ਕਤਲ ਕਰਕੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਥੋੜੇ ਦਿਨ ਪਹਿਲਾਂ ਹੀ ਸਪਲੈਂਡਰ ਮੋਟਰਸਾਈਕਲ ਨਵਾਂ ਕਢਵਾ ਕੇ ਲਿਆਂਦਾ ਸੀ। ਪਿੰਡ ਵਾਸੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਭਿਣਕ ਨਹੀਂ ਪਈ ਕਿ ਕਿਸ ਸਮੇਂ ਜਸਬੀਰ ਸਿੰਘ ਦੇ ਘਰ ਕੁਝ ਵਿਅਕਤੀ ਦਾਖ਼ਲ ਹੋ ਗਏ । ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।

You May Also Like