ਅੰਮ੍ਰਿਤਸਰ, 6 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ਦੇ ਛੇਹਰਟਾ ਵਿਚ ਪਰਵਾਸੀਆਂ ਪਹਿਲਾਂ ਛੇਹਰਟਾ ਦੇ ਨਿੱਜੀ ਹਸਪਤਾਲ ਦੇ ਬਾਹਰ ਪੰਜਾਬੀ ਨੌਜਵਾਨ ਨੂੰ ਘੇਰ ਕੇ 30-35 ਪਰਵਾਸੀਆਂ ਨੇ ਕੁੱਟਿਆ । ਬਾਅਦ ਉਸ ਦੀ ਰਿਹਾਇਸ਼ ’ਤੇ ਜਾ ਕੇ ਗੁੰਡਾਗਰਦੀ ਦਿਖਾਈ।
ਇਹ ਵੀ ਪੜੋ : ਕੈਨੇਡਾ ’ਚ ਖਡੂਰ ਸਾਹਿਬ ਦੇ ਨੌਜਵਾਨ ਦੀ ਹੋਈ ਮੌਤ
ਰਿਹਾਇਸ਼ ’ਤੇ ਜਾ ਕੇ ਪਰਵਾਸੀਆਂ ਨੇ ਵਾਹਨਾਂ ਦੀ ਭੰਨਤੋੜ ਕੀਤੀ। ਉਸ ਤੋਂ ਬਾਅਦ ਨੌਜਵਾਨਾਂ ਦੀ ਜਵਾਬੀ ਕਾਰਵਾਈ ਵਿਚ ਪਰਵਾਸੀ ਅਪਣੇ ਸਕੂਟਰ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ’ਤੇ ਜਾ ਕੇ ਮਾਮਲੇ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।