ਅੰਮ੍ਰਿਤਸਰ ‘ਚ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਮੈਡੀਕਲ ਸਟੋਰ ਚੋਂ ਲੁੱਟੇ 10 ਲੱਖ ਰੁਪਏ

ਅੰਮ੍ਰਿਤਸਰ, 7 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ‘ਚ ਬੰਦੂਕ ਦੀ ਨੋਕ ‘ਤੇ 10 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਰਾਤ ਕਰੀਬ 10.30 ਵਜੇ ਕਟੜਾ ਸ਼ੇਰ ਸਿੰਘ ਸਥਿਤ ਦਵਾਈ ਮਾਰਕੀਟ ਵਿੱਚ ਵਾਪਰੀ।

ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਲੁਟੇਰੇ ਮੂੰਹ ਢੱਕ ਕੇ ਦੁਕਾਨ ਅੰਦਰ ਦਾਖਲ ਹੋਏ ਸਨ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸੀਸੀਟੀਵੀ ਕੈਮਰੇ ਤੋੜ ਕੇ ਨਕਦੀ ਲੈ ਕੇ ਫ਼ਰਾਰ ਹੋ ਗਏ। 

ਇਹ ਵੀ ਪੜੋ : ਤਰਨਤਾਰਨ ਚ ਜਿੰਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਇਹ ਘਟਨਾ ਕਟੜਾ ਸ਼ੇਰ ਸਿੰਘ ਸਥਿਤ ਦਵਾਈ ਮਾਰਕੀਟ ਵਿੱਚ ਸਥਿਤ ਐਨਵੀ ਸਰਜੀਕਲ ਫਾਰਮਾ ਵਿੱਚ ਵਾਪਰੀ। ਸਰਜੀਕਲ ਫਾਰਮਾ ਦੇ ਮਾਲਕ ਨਿਤਿਨ ਸਰੀਨ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ। ਨਕਦੀ ਸੰਭਾਲੀ ਜਾ ਰਹੀ ਸੀ। ਉਦੋਂ 5 ਲੁਟੇਰੇ ਦੁਕਾਨ ਅੰਦਰ ਵੜੇ। ਹਰ ਲੁਟੇਰੇ ਦੇ ਹੱਥ ਵਿੱਚ ਦੋ-ਦੋ ਪਿਸਤੌਲਾਂ ਸਨ। ਉਨ੍ਹਾਂ ਨੇ ਉਸ ਨੂੰ ਕਾਊਂਟਰ ਨੇੜੇ ਘੇਰ ਲਿਆ, ਜਦੋਂ ਕਿ ਉਸ ਦੇ ਭਰਾ ਨੂੰ ਦੂਜੇ ਪਾਸੇ ਘਸੀਟ ਕੇ ਲੈ ਗਏ। ਇਸ ਤੋਂ ਬਾਅਦ ਲੁਟੇਰੇ ਬਟੂਏ ਅਤੇ ਜੇਬਾਂ ‘ਚ ਰੱਖੇ ਪੈਸਿਆਂ ਤੋਂ ਇਲਾਵਾ ਸਾਰਿਆਂ ਦੇ ਮੋਬਾਈਲ ਫੋਨ ਵੀ ਲੈ ਗਏ। ਫਿਲਹਾਲ ਪੁਲਿਸ ਨੇ ਲੁੱਟ ਦੀ ਵਾਰਦਾਤ ਦੀ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ।

You May Also Like