ਅੰਮ੍ਰਿਤਸਰ, 13 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਦੀਵਾਲੀ ਦੀ ਰਾਤ ਕਰੀਬ ਡੇਢ ਵਜੇ ਦੋ ਧੜਿਆਂ ਵਿਚਾਲੇ ਜ਼ਬਰਦਸਤ ਗੋਲੀਬਾਰੀ ਹੋਈ। ਇਸ ਗੋਲੀਬਾਰੀ ‘ਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਜਦਕਿ ਇਕ ਨੌਜਵਾਨ ਦੀ ਮੌਤ ਹੋ ਗਈ। ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਤੇ ਇਕ ਲਾਪਤਾ ਹੈ। ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੋਮਵਾਰ ਸਵੇਰੇ ਏਡੀਸੀਪੀ ਤਿੰਨ ਅਭਿਮਨਿਊ ਰਾਣਾ, ਏਸੀਪੀ ਸੁਰਿੰਦਰ ਸਿੰਘ ਤੇ ਥਾਣਾ ਡੀ ਡਿਵੀਜ਼ਨ ਦੇ ਇੰਚਾਰਜ ਸਰਮੇਲ ਸਿੰਘ ਮੌਕੇ ’ਤੇ ਪੁੱਜੇ।
ਇਹ ਵੀ ਪੜੋ : ਪੰਜਾਬ ਚ ਵਾਪਰਿਆ ਵੱਡਾ ਵਾਦਸਾ, 100 ਦੇ ਕਰੀਬ ਵਾਹਨਾਂ ਦੀ ਆਪਸ ਵਿੱਚ ਹੋਈ ਟੱਕਰ, ਇੱਕ ਵਿਅਕਤੀ ਦੀ ਮੌਤ
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਤੋਂ 40 ਦੇ ਕਰੀਬ ਗੋਲ਼ੀਆਂ ਚੱਲੀਆਂ। ਹਮਲਾਵਰ ਰਾਤ ਸਮੇਂ ਇਲਾਕੇ ‘ਚ ਖੇਡੇ ਜਾ ਰਹੇ ਜੂਏ ਦੀ ਰਕਮ ਲੁੱਟਣ ਪਹੁੰਚੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੇ ਜੂਆ ਖੇਡ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਤੇ ਜੂਆ ਖੇਡ ਰਹੇ ਲੋਕਾਂ ਵਿਚਕਾਰ ਝੜਪ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਪਾਸਿਓਂ ਗੋਲ਼ੀਬਾਰੀ ਸ਼ੁਰੂ ਹੋ ਗਈ। ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਮ੍ਰਿਤਕ ਦੀ ਪਛਾਣ ਪੰਡੋਰੀ ਵੜੈਚ ਵਾਸੀ ਅਰੁਣ ਵਜੋਂ ਹੋਈ ਹੈ।