ਅਟਾਰੀ, 14 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਇਸ ਹਲਕੇ ਅਧੀਨ ਥਾਣਾ ਘਰਿੰਡਾ ਅਧੀਨ ਪਿੰਡ ਰਣਗੜ੍ਹ ਵਿੱਚ ਸਵੇਰੇ 8 ਵਜੇ ਤਾਬੜ ਤੋੜ ਗੋਲੀਆਂ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਹਮਲਵਾਰਾਂ ਨੇ ਦੋ ਭਰਾਵਾਂ ਮਨਜੀਤ ਸਿੰਘ ਗੋਲਡੀ ਤੇ ਉਸ ਦੇ ਬਿਕਰਮਜੀਤ ਸਿੰਘ ਨੂੰ ਨਿਸ਼ਾਨਾ ਬਣਾਇਆ। ਦੋਵਾਂ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿਥੇ ਮਨਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਬਿਕਰਮਜੀਤ ਦੀ ਹਾਲਤ ਗੰਭੀਰ ਹੈ।
ਅੰਮ੍ਰਿਤਸਰ ਦੇ ਪਿੰਡ ਰਣਗੜ੍ਹ ਚ ਚੱਲੀਆਂ ਗੋਲੀਆਂ, ਇੱਕ ਦੀ ਹੋਈ ਮੌਤ
