ਅੰਮ੍ਰਿਤਸਰ, 29 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੇ ਇੱਕ ਵਾਰ ਫਿਰ ਸਰਹੱਦ ’ਤੇ ਕਾਰਵਾਈ ਕਰਕੇ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਦੇ ਆਧਾਰ ’ਤੇ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਬੁੱਧਵਾਰ ਸਵੇਰੇ ਸਰਹੱਦੀ ਇਲਾਕਿਆਂ ’ਚ ਸਰਚ ਆਪਰੇਸ਼ਨ ਸ਼ੁਰੂ ਕੀਤਾ। ਇਸ ਦੌਰਾਨ ਪੰਜਾਬ ਪੁਲਿਸ ਅਤੇ ਬੀਐਸਐਫ ਨੇ 7 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜੋ : ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਸੂਬੇ ’ਚ ਸਰਕਾਰੀ ਛੁੱਟੀ ਦਾ ਐਲਾਨ
ਬੀਐਸਐਫ ਅਤੇ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਦੇ ਪਿੰਡ ਰਾਣੀਆ ਨੇੜੇ ਬੁੱਧਵਾਰ ਨੂੰ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੀ ਟੀਮ ਬਣਾ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਟੀਮਾਂ ਨੇ ਹਲਕੀ ਧੁੰਦ ਦੇ ਵਿਚਕਾਰ ਖੋਜ ਸ਼ੁਰੂ ਕਰ ਦਿੱਤੀ। ਇਸ ਦੌਰਾਨ ਖੇਤਾਂ ’ਚੋਂ ਦੋ ਪੈਕਟ ਬਰਾਮਦ ਹੋਏ।
ਇਹ ਵੀ ਪੜੋ : ਰੀਗੋ ਬਿ੍ਰਜ ਦੀ ਉਸਾਰੀ ਤੋਂ ਪਹਿਲਾਂ ਬਦਲਵੇਂ ਰੂਟ ਤਲਾਸ਼ੇ ਜਾਣੇ ਯਕੀਨੀ ਬਣਾਓ – ਡਿਪਟੀ ਕਮਿਸ਼ਨਰ
ਇਹ ਸਪੱਸ਼ਟ ਸੀ ਕਿ ਇਨ੍ਹਾਂ ਨੂੰ ਛੋਟੇ ਡਰੋਨ ਦੀ ਮਦਦ ਨਾਲ ਸੁੱਟਿਆ ਗਿਆ ਸੀ। ਸੁਰੱਖਿਆ ਜਾਂਚ ਤੋਂ ਬਾਅਦ ਦੋਵੇਂ ਪੈਕਟ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋ ਛੋਟੇ ਪੈਕੇਟ ਇੱਕ ਸਫ਼ੈਦ ਲਿਫ਼ਾਫ਼ੇ ਵਿੱਚ ਸਨ। ਇਨ੍ਹਾਂ ਦੋਵਾਂ ਪੈਕਟਾਂ ਤੋਂ ਅੱਧਾ ਕਿੱਲੋ ਹੈਰੋਇਨ ਦੇ ਪੈਕੇਟ ਬਰਾਮਦ ਹੋਏ। ਜਿਸ ਦੀ ਕੀਮਤ ਇੱਕ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ।