ਅੰਮ੍ਰਿਤਸਰ ਪੁਲਿਸ ਨੇ 3 ਕਿਲੋ ਅਫੀਮ ਅਤੇ ਹਥਿਆਰਾਂ ਸਮੇਤ ਦੋ ਨਸ਼ਾ ਤਸਕਰ ਕੀਤੇ ਗ੍ਰਿਫਤਾਰ

ਅੰਮ੍ਰਿਤਸਰ, 23 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੀਆਈਏ ਸਟਾਫ਼ ਦੀ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 3 ਕਿਲੋ ਅਫੀਮ, ਇਕ ਪੁਆਇੰਟ 32 ਬੋਰ ਦਾ ਰਿਵਾਲਵਰ, ਇਕ ਡਬਲ ਬੈਰਲ, ਇਕ 315 ਬੋਰ ਰਾਈਫਲ, 44 ਜਿੰਦਾ ਕਾਰਤੂਸ, ਦੋ ਮੋਬਾਈਲ ਫੋਨ, 20 ਹਜ਼ਾਰ ਰੁਪਏ ਦੀ ਨਸ਼ੀਲੇ ਪਦਾਰਥ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਭਾਗੂਪੁਰ ਉਤਾੜ ਅਤੇ ਗੁਰਕੀਰਤ ਸਿੰਘ ਵਾਸੀ ਹਰਗੋਬਿੰਦਪੁਰਾ ਗੁਰੂ ਕੀ ਵਡਾਲੀ ਛੇਹਰਟਾ ਵਜੋਂ ਹੋਈ ਹੈ। ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਖਬਰ ਪੜੋ : ਪੰਜਾਬ ਕਾਂਗਰਸ ਨੇ ਪ੍ਰਨੀਤ ਕੌਰ ਨੂੰ ਪਾਰਟੀ ਚੋਂ ਕੀਤਾ ਸਸਪੈਂਡ

ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਨੇ ਨਾ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਅਫੀਮ ਦੀ ਇਸ ਖੇਪ ਦੀ ਡਿਲੀਵਰੀ ਕਰਨ ਲਈ ਪ੍ਰਤਾਪ ਸਟੀਲ ਮਿੱਲ ਛੇਹਰਟਾ ਨੇੜੇ ਆ ਰਿਹਾ ਹੈ। ਇਸ ਦੇ ਆਧਾਰ ’ਤੇ ਏਡੀਸੀਪੀ 2 ਪ੍ਰਭਜੋਤ ਸਿੰਘ ਵਿਰਕ, ਏਸੀਪੀ ਵੈਸਟ ਕਮਲਜੀਤ ਸਿੰਘ ਔਲਖ ਅਤੇ ਸੀਆਈਏ ਸਟਾਫ਼ 2 ਦੇ ਇੰਚਾਰਜ ਇੰਸਪੈਕਟਰ ਦਿਲਬਾਗ ਸਿੰਘ ਦੀ ਪੁਲੀਸ ਪਾਰਟੀ ਵੱਲੋਂ ਉਕਤ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਸੀ। ਏਐਸਆਈ ਲਾਜਪਤ ਰਾਏ ਨੇ ਇੱਕ ਫਾਰਚੂਨਰ ਕਾਰ (ਪੀਬੀ-02-ਬੀਯੂ-5555) ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿੱਚੋਂ 3 ਕਿਲੋ ਅਫੀਮ ਬਰਾਮਦ ਹੋਈ।

ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਪੁੱਛਗਿੱਛ ਕਰਨ ’ਤੇ ਉਸ ਕੋਲੋਂ 1 ਪੁਆਇੰਟ 32 ਬੋਰ ਦਾ ਰਿਵਾਲਵਰ, ਇਕ ਡਬਲ ਬੈਰਲ, ਇਕ 315 ਬੋਰ ਦੀ ਰਾਈਫਲ, 44 ਜਿੰਦਾ ਕਾਰਤੂਸ, ਦੋ ਮੋਬਾਈਲ ਫੋਨ, 20 ਹਜ਼ਾਰ ਰੁਪਏ ਦੀ ਨਸ਼ੀਲੀਆਂ ਗੋਲੀਆਂ ਅਤੇ ਇਕ ਕਾਰ ਬਰਾਮਦ ਹੋਈ। ਗ੍ਰਿਫ਼ਤਾਰ ਮੁਲਜ਼ਮ ਸੁਰਜੀਤ ਸਿੰਘ ਪਹਿਲਾਂ ਵੀ ਅਫ਼ੀਮ ਤਸਕਰੀ ਦੇ ਕੇਸ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ। ਉਕਤ ਮੁਲਜ਼ਮਾਂ ਖ਼ਿਲਾਫ਼ ਸਾਲ 2014 ਵਿੱਚ ਸਰਾਏ ਅਮਾਨਤ ਖਾਂ ਥਾਣੇ ਵਿੱਚ ਇੱਕ ਕਿੱਲੋ ਅਫ਼ੀਮ ਦੀ ਤਸਕਰੀ ਦਾ ਕੇਸ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਸਮੱਗਲਰਾਂ ਵੱਲੋਂ ਨਸ਼ੇ ਦੇ ਪੈਸੇ ਨਾਲ ਬਣਾਈ ਗਈ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਟੀਮਾਂ ਪੂਰੇ ਨੈੱਟਵਰਕ ਨੂੰ ਸਕੈਨ ਕਰ ਰਹੀਆਂ ਹਨ।

You May Also Like