ਅੰਮ੍ਰਿਤਸਰ, 30 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰ ਮਨਜੀਤ ਉਰਫ ਮੰਨਾ ਤੇ ਲਵਜੀਤ ਉਰਫ ਲਵ ਨੂੰ 3 ਹੋਰਨਾਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 3 ਕਿਲੋਗ੍ਰਾਮ ਹੈਰੋਇਨ, 5.25 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਦਿੱਲੀ ਤੇ ਮੁੰਬਈ ਵਿਚ ਵੀ ਡਰੱਗ ਕੇਸ ਵਿਚ ਲੋੜੀਂਦੇ ਸਨ ਤੇ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵੇਂ 2015 ਤੋਂ ਫਰਾਰ ਸਨ ਤੇ ਉਨ੍ਹਾਂ ਖਿਲਾਫ ਇਕ ਦਰਜਨ ਤੋਂ ਵੱਧ ਮਾਮਲੇ ਦਰਜ ਸਨ। ਇਨ੍ਹਾਂ ਕੋਲ ਯੂਪੀ ਦੇ ਲਖੀਮਪੁਰੀ ਖੀਰੀ ਦੇ ਪਤੇ ‘ਤੇ ਲਖਨਊ ਤੋਂ ਬਣਵਾਏ ਗਏ ਫਰਜ਼ੀ ਪਾਸਪੋਰਟ ਸਨ।
ਉਹ ਹਵਾਲਾ ਨੈਟਵਰਕ ਵਿਚ ਵੀ ਸ਼ਾਮਲ ਸਨ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਵੱਲੋਂ ਹੈਰੋਇਨ ਨਸ਼ੀਲੇ ਪਦਾਰਥਾਂ ‘ਤੇ ਕੰਟਰੋਲ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਪ੍ਰੀਤ ਸਿੰਘ ਮੰਦਰ, ਡੀਸੀਪੀ/ਡਿਟੈਕਟਿਵ, ਸੁਰਿੰਦਰ ਸਿੰਘ ਏਸੀਪੀ/ਸੈਂਟਰਲ, ਸ਼ਹਿਰਪ੍ਰੀਤ ਸਿੰਘ ਮੰਦਰ, ਡੀਸੀਪੀ/ਡਿਟੈਕਟਿਵ ਦੀ ਅਗਵਾਈ ਵਿਚ ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਖੇਤਰ ਵਿਚ ਸੀਆਈਏ ਸਟਾਫ-1 ਸਣੇ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਮੁਲਜ਼ਮ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਧੁਨ ਢਾਹੇਵਾਲਾ, ਥਾਣਾ ਚੋਹਲਾ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਖਬਰ ਪੜੋ : ਵਿਜੀਲੈਂਸ ਵੱਲੋਂ ਬਾਗਬਾਨੀ ਵਿਕਾਸ ਅਫਸਰ ਜਸਪ੍ਰੀਤ ਸਿੰਘ ਸਿੱਧੂ ਗ੍ਰਿਫ਼ਤਾਰ, ਜਾਣੋ ਮਾਮਲਾ
ਸ਼ੁਰੂਆਤੀ ਜਾਂਚ ਵਿਚ ਮੁਲਜ਼ਮ ਹਰਮਨਜੀਤ ਸਿੰਘ ਉਰਫ ਹਰਮਨ ਨੇ ਦੱਸਿਆ ਕਿ ਹੈਰੋਇਨ ਦੀ ਇਹ ਖੇਪ ਉਹ ਮਨਜੀਤ ਸਿੰਘ ਉਰਫ ਮੰਨਾ ਵਾਸੀ ਧੁਨ ਢਾਹੇਵਾਲਾ ਜ਼ਿਲ੍ਹਾ ਤਰਨਤਾਰਨ ਹਾਲ ਵਾਸੀ ਮੁਹੱਲਾ ਹਰਗੋਬਿੰਦਪੁਰਾ, ਗੁਰੂ ਕੀ ਵਡਾਲੀ ਛੇਹਰਟਾ ਦਾ ਰਹਿਣ ਵਾਲਾ ਹੈ ਤੇ ਸਪਲਾਈ ਕਰਨ ਆਇਆ ਹੈ। ਹਰਮਨਜੀਤ ਸਿੰਘ ਉਰਫ ਹਰਮਨ ਦੀ ਨਿਸ਼ਾਨਦੇਹੀ ‘ਤੇ ਮੁਲਜ਼ਮ ਮਨਜੀਤ ਸਿੰਘ ਤੇ ਉਸਦਾ ਭਰਾ ਲਵਜੀਤ ਸਿੰਘ ਉਰਫ ਲਵ ਉਰਫ ਫਿਲਾ ਪੁੱਤਰ ਜਰਨੈਲ ਸਿੰਘ ਕੋਮ ਜਾਟ ਵਾਸੀ ਪਿੰਡ ਧੁਨ ਢਾਹੇਵਾਲਾ, ਥਾਣਾ ਚੋਹਰਾ ਸਾਹਿਬ, ਜ਼ਿਲ੍ਹਾ ਤਰਨਤਾਰਨ ਤੇ ਇਕ ਸਾਥੀ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਪਿੰਡ ਧੁਨ ਢਾਹੇਵਾਲਾ, ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕਰਕੇ ਇਕ ਕਿਲੋ ਹੈਰੋਇਨ, ਇਕ ਫਾਚੂਨਰ ਗੱਡੀ, ਚਾਰ ਲੱਖ ਡਰੱਗ ਮਨੀ ਤੇ ਇਕ ਬਾਈਕ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ।