ਅੰਮ੍ਰਿਤਸਰ ਮੰਡਲ ਵੱਲੋਂ‌‌ ਐੱਲ ਆਈ ਸੀ ਅਡਵਾਈਜ਼ਰ ਰਮਨਦੀਪ ਨੂੰ ਲਗਾਤਾਰ ਦੂਸਰੇ ਸਾਲ ਐੱਮ ਡੀ ਆਰ ਟੀ 2023 (ਯੂ ਐੱਸ ਏ) ਖਿਤਾਬ ਨਾਲ ਕੀਤਾ ਗਿਆ ਸਨਮਾਨਿਤ – ਬੀਰਬਲ ਕੰਬੋਜ

ਅਰਨੀਵਾਲਾ, 6 ਅਕਤੂਬਰ (ਗੁਰਦਰਸ਼ਨ ਚੰਦ/ਪ੍ਰਦੀਪ ਸਿੰਘ-ਬਿੱਟੂ) – ਪਿਛਲੇ ਕਈ ਸਾਲਾਂ ਤੋਂ ਐੱਲ ਆਈ ਸੀ ਵਿੱਚ ਬੀਮੇ ਦਾ ਕੰਮ ਕਰ ਰਹੇ ਫਾਜ਼ਿਲਕਾ ਬ੍ਰਾਂਚ ਦੇ ਅਡਵਾਈਜ਼ਰ ਰਮਨਦੀਪ ਨੂੰ ਅੰਮ੍ਰਿਤਸਰ ਮੰਡਲ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਬੀਰਬਲ ਕੰਬੋਜ ਨੇ ਦੱਸਿਆ ਕਿ ਇਹ ਖਿਤਾਬ ਰਮਨਦੀਪ ਨੂੰ ਉਹਨਾਂ ਵੱਲੋਂ ਐੱਮ ਡੀ ਆਰ ਟੀ 2023 (ਯੂ ਐੱਸ ਏ) ਟਾਰਗੇਟ ਦੂਸਰੇ ਸਾਲ ਲਗਾਤਾਰ ਹਾਸਿਲ ਕਰਨ ਉਪਰੰਤ ਦਿੱਤਾ ਗਿਆ। ਇਹ ਸਨਮਾਨ ਸਮਾਰੋਹ ਅੰਮ੍ਰਿਤਸਰ ਦੇ ਹੋਟਲ ਲੀ ਮੇਰੀਡੀਅਨ ਵਿੱਚ ਆਯੋਜਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਅੰਮ੍ਰਿਤਸਰ ਮੰਡਲ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਸ੍ਰੀ ਕੰਵਲਜੀਤ ਸਿੰਘ ਜੌਹਰ, ਮਾਰਕੀਟਿੰਗ ਮੈਨੇਜਰ ਸ੍ਰੀ ਸ਼ਾਮ ਲਾਲ ਅਤੇ ਮੈਨੇਜਰ ਸੇਲਸ ਸ੍ਰੀ ਲਵ ਕੁਮਾਰ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਦਿੱਤਾ ਗਿਆ। ਇਸ ਮੌਕੇ ਤੇ ਅਧਿਕਾਰੀਆਂ ਵੱਲੋਂ ਰਮਨਦੀਪ ਨੂੰ ਵਧਾਈ ਦਿੱਤੀ ਗਈ ਤੇ ਇਸ ਸਾਲ ਫਿਰ ਇਹ ਖਿਤਾਬ ਹਾਸਿਲ ਕਰਨ ਦਾ ਟੀਚਾ ਵੀ ਦਿੱਤਾ ਗਿਆ। ਰਮਨਦੀਪ ਨੇ ਇਸ ਸਨਮਾਨ ਪ੍ਰਾਪਤੀ ਲਈ ਆਪਣੇ ਸਮੂਹ ਪਾਲਸੀ ਧਾਰਕਾਂ ਦਾ ਧੰਨਵਾਦ ਕੀਤਾ ਸਹਿਯੋਗ ਸਦਕਾ ਇਹ ਸਨਮਾਨ ਹਾਸਿਲ ਹੈ। ਇਸ ਵਿੱਚ ਬ੍ਰਾਚ ਮੈਨੇਜਰ ਸ੍ਰੀ ਰਮੇਸ਼ ਕੁਮਾਰ, ਸਹਾਇਕ ਬ੍ਰਾਂਚ ਮੈਨੇਜਰ ਸ੍ਰੀ ਰਾਮ ਸ਼ੰਕਰ ਰਠੌਰ, ਵਿਕਾਸ ਅਧਿਕਾਰੀ ਲਖਿੰਦਰ ਸਿੰਘ ਸੈਣੀ ਤੇ ਏਜੰਟ ਸ੍ਰੀ ਸਤਪਾਲ ਸਿੰਘ ਸੋਢੀ ਦਾ ਖਾਸ ਮਾਰਗ ਦਰਸ਼ਕ ਰਿਹਾ।

You May Also Like