ਅੰਮ੍ਰਿਤਸਰ, 16 ਸਤੰਬਰ (ਐੱਸ.ਪੀ.ਐਨ ਬਿਊਰੋ) – ਅੰਮ੍ਰਿਤਸਰ ਰਿਜੋਰਟਸ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੀ ਬੈਠਕ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਕੁੱਕੂ,ਰਿੱਕੀ ਨਈਅਰ,ਰਾਕੇਸ਼ਬੀਰ ਸਿੰਘ ਸੰਨੀ ਦਾਰਾ,ਹੈਪੀ ਨਰੂਲਾ,ਕੁੰਵਰ ਰਜਿੰਦਰ ਸਿੰਘ,ਰਜਿੰਦਰ ਗੁਪਤਾ,ਸੁਸ਼ੀਲ ਸਰੀਨ,ਤਰਸੇਮ ਭੋਲਾ ਬੀ.ਆਰ, ਅਮਰ ਸਿੰਘ, ਮਖਤੂਲ ਸਿੰਘ,ਗਗਨਦੀਪ ਸਿੰਘ,ਅਮਰਜੀਤ ਸਿੰਘ,ਹਰਮਨ ਬੁਲਾਰੀਆ, ਮੋਨੂੰ ਚੱਢਾ,ਨਵਜੋਤ ਸਿੰਘ,ਸੋਰਵ ਔਰਾ,ਰਾਜ ਕੁਮਾਰ ਸ਼ਰਮਾ, ਐਸ ਭਾਟੀਆ,ਅਮਿਤ ਕੁੰਦਰਾ ਆਦਿ ਸ਼ਾਮਿਲ ਹੋਏ।ਇਸ ਮੌਕੇ ਸਰਬਸੰਮਤੀ ਨਾਲ ਕਈ ਮਹੱਤਵਪੂਰਨ ਮੁੱਦਿਆ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਕਈ ਅਹਿਮ ਫੈਸਲੇ ਲਏ ਗਏ।
ਇਸ ਮੌਕੇ ਫੈਸਲਾ ਕੀਤਾ ਗਿਆ ਕਿ ਰਿਜ਼ੋਰਟ ਦੀ ਜਦੋਂ ਵੀ ਪ੍ਰੋਗਰਾਮ ਦੀ ਬੁਕਿੰਗ ਕੀਤੀ ਜਾਵੇਗੀ ਉਸ ਸਮੇਂ ਤਹਿ ਕੀਤੀ ਗਈ ਅਮਾਂਊਟ ਦਾ 40 ਪ੍ਰਤੀਸ਼ਤ ਅਡਵਾਂਸ ਬੁਕਿੰਗ ਦੇ ਸਮੇਂ ਤੇ ਲਿਆ ਜਾਵੇਗਾ ਅਤੇ ਬਾਕੀ ਰਹਿੰਦੀ ਰਕਮ ਫੰਕਸ਼ਨ ਤੋਂ ਇੱਕ ਹਫਤਾ ਪਹਿਲਾ ਪੂਰੀ ਲਈ ਜਾਵੇਗੀ।ਇਸ ਮੌਕੇ ਫੰਕਸ਼ਨ ਦੀ ਟਾਇਮਿੰਗ ਵੀ ਫਿਕਸ ਕੀਤੀ ਗਈ ਜਿਵੇਂ ਸਵੇਰ ਦਾ ਫੰਕਸ਼ਨ 11 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਅਤੇ ਰਾਤ ਦਾ ਫੰਕਸ਼ਨ 12 ਵਜੇ ਤੋਂ ਬਾਅਦ ਰਿਜ਼ੋਰਟ ਅਤੇ ਕੈਟਰਸ ਵੱਲੋਂ ਖਾਣੇ ਜਾਂ ਹੋਰ ਕਿਸੇ ਪ੍ਰਕਾਰ ਦੀ ਕੋਈ ਸਰਵਿਸ ਪ੍ਰੋਵਾਇਡ ਨਹੀਂ ਕੀਤੀ ਜਾਵੇਗੀ।ਇਸ ਮੌਕੇ ਰਾਤ ਦੇ ਫੰਕਸ਼ਨ ਵਿੱਚ ਡੀ.ਜੇ ਡਿਪਟੀ ਕਮਿਸ਼ਨਰ ਦਫਤਰ ਦੀਆਂ ਗਾਈਡਲਾਈਨਸ਼ ਦੇ ਹਿਸਾਬ ਨਾਲ ਚੱਲਣ ਦੀ ਪਾਬੰਦੀ ਰਹੇਗੀ.ਇਸ ਤੋਂ ਇਲਾਵਾ ਰਿਜ਼ੋਰਟ ਵਿਚ ਕੋਈ ਵੀ ਵੈਂਡਰ ਭਾਵੇਂ ਉਹ ਕੋਈ ਡੀ.ਜੇ ਵਾਲਾ,ਫੋਟੋ ਗ੍ਰਾਫਰ,ਬੈਂਡ ਵਾਲਾ ਅਤੇ ਕੋਈ ਵੀ ਜੋ ਫੰਕਸ਼ਨ ਵਿੱਚ ਕਿਸੇ ਵੀ ਪ੍ਰਕਾਰ ਦੀ ਸਰਵਿਸ ਪ੍ਰੋਵਾਇਡ ਕਰਦਾ ਹੈ ਉਸਦਾ ਯੂਨੀਫਾਰਮ ਵਿੱਚ ਹੋਣਾ ਜ਼ਰੂਰੀ ਹੋਵੇਗਾ।