ਅੱਖਾਂ ਦਾਨ ਕਰਨ ਲਈ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਭਰੇ ਗਏ ਆਈ ਡੋਨੇਸ਼ਨ ਫਾਰਮ 

ਅੰਮ੍ਰਿਤਸਰ 24 ਅਗਸਤ (ਰਾਜੇਸ਼ ਡੈਨੀ) – “ਅੱਖਾਂ ਦਾਨ ਮਹਾਂ ਦਾਨ” ਸਿਵਲ ਸਰਜਨ ਡਾ ਵਿਜੈ ਕੁਮਾਰ ਆਈ ਡੋਨੇਸ਼ਨ ਪੰਦਰਵਾੜੇ ਸੰਬਧੀ ਆਮ ਲੌਕਾ ਨੂੰ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਡਾ ਵਿਜੈ ਕੁਮਾਰ ਵਲੋਂ ਜਿਲੇ੍ ਭਰ ਵਿਚ ਮਿਤੀ 25 ਅਗਸਤ ਤੋਂ ਮਿਤੀ 8 ਸਤੰਬਰ ਮਿਤੀ 2023 ਤੱਕ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਸ ਪੰਦਰਵਾੜੇ ਦੀ ਸ਼ੁਰੁਆਤ ਕਰਨ ਲਈ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ “ਆਈ ਡੋਨੇਸ਼ਨ ਕਰਨ ਲਈ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਪਤ ਲਈ ਗਈ ਅਤੇ ਅੱਖਾਂ ਦਾਨ ਕਰਨ ਲਈ ਕੰਸੈਂਟ ਫਾਰਮ ਭਰੇ ਗਏ। ਇਸ ਮੌਕੇ ਸਿਵਲ ਸਰਜਨ ਡਾ ਵਿਜੈ ਕੁਮਾਰ ਨੇ ਕਿਹਾ ਕਿ ਹਰ ਇਨਸਾਨ ਆਪਣੀ ਮੌਤ ਤੋਂ ਬਾਅਦ ਦੋ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੇ ਸਕਦਾ ਹੈ।ਉਨਾਂ ਲੋਕਾ ਨੂੰ ਅਪੀਲ ਕੀਤੀ ਕਿ ਨੇਤਰ ਦਾਨ ਮਹਾਂ ਦਾਨ ਹੈ ਅਤੇ ਇਸ ਵਿੱਚ ਜਰੂਰ ਹਿੱਸਾ ਪਾਇਆ ਜਾਵੇ।

ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਅੱਖਾਂ ਦਾਨ ਸਿਰਫ ਮੌਤ ਤੋ ਬਾਅਦ ਹੀ ਹੁੰਦੀਆ ਹਨ। ਅੱੱਖਾਂ ਦਾਨ ਮੌਤ ਹੋਣ ਦੇ 6 ਤੋਂ 8 ਘੰਟੇ ਵਿੱਚ ਹੋਣੀਆ ਚਾਹੀਦੀਆਂ ਹਨ, ਪਰ ਜੇਕਰ ਕਿਸੇ ਕਾਰਨ ਦੇਰੀ ਹੋ ਜਾਵੇ, ਤਾਂ 24 ਘੰਟੇ ਤੱਕ ਅੱਖਾਂ ਵਿਚ ਜਾਨ ਰਹਿੰਦੀ ਹੈ। ਕਿਸੇ ਵੀ ਅਣਸੁਖਾਵੀ ਘਟਣਾਂ ਜਾ ਕਿਸੇ ਹੋਰ ਕਾਰਨ ਨਾਲ ਮੌਤ ਹੋਣ ਦੀ ਹਾਲਤ ਵਿਚ ਜਿੰਨੀ ਜਲਦੀ ਹੋ ਸਕੇ, ਅੱੱਖਾਂ ਦਾਨ ਕੀਤੀਆ ਜਾ ਸਕਦੀਆ ਹਨ।ਇਸ ਦੇ ਲਈ ਸਿਹਤ ਵਿਭਾਗ ਨਾਲ ਸੰਬਧਤ ਟੋਲ ਫਰੀ ਨੰਬਰ104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਅਵਸਰ ਤੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਈ ਡੋਨੇਸ਼ਨ ਕਰਨ ਲਈ ਸ਼ਪਤ ਵੀ ਲਈ ਗਈ ਅਤੇ ਆਈ ਡੋਨੇਸ਼ਨ ਕਾਰਡ ਵੀ ਭਰੇ ਗਏ, ਜਿਸ ਰਾਹੀਂ ਵਿਅਕਤੀ ਆਪਣੇ ਮਰਣ ਉਪਰਾਂਤ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ। ਇਸ ਪੰਦਰਵਾੜੇ ਦੌਰਾਨ ਆਈ.ਈ.ਸੀ. ਮਟੀਰੀਅਲ ਰਾਹੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।ਇਸ ਅਵਸਰ ਤੇ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ ਸਿਹਤ ਅਫਸਰ ਡਾ ਜਸਪਾਲ ਸਿੰਘ, ਡਾ ਹਰਜੋਗੇਤ ਕੌਰ, ਜਿਲਾ੍ ਮਾਸ ਮੀਡੀਆ ਅਫਸਰ ਰਾਜ ਕੌਰ, ਜਿਲਾ੍ ਐਮ.ਈ.ਆਈ.ਉ ਅਮਰਦੀਪ ਸਿੰਘ, ਸੁਖਵਿੰਦਰ ਕੌਰ, ਕਮਲ ਭੱਲਾ, ਮਲਵਿੰਦਰ ਸਿੰਘ, ਸੰਦੀਪ ਜਿਆਣੀਂ ਅਤੇ ਸਾਰਾ ਸਟਾਫ ਮੋਜੂਦ ਸੀ।

You May Also Like