ਅੰਮ੍ਰਿਤਸਰ, 11 ਸਤੰਬਰ (ਵਿਨੋਦ ਕੁਮਾਰ) – ਸਿਵਲ ਸਰਜਨ ਅੰਮ੍ਰਿਤਸਰ ਡਾ: ਵਿਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਡੀ ਆਈ ਓ ਡਾ: ਭਾਰਤੀ ਧਵਨ ਦੀ ਅਗਵਾਈ ਹੇਠ ਬਲਾਕ ਥਰੀਏਵਾਲ ਦੀ ਆਰ ਬੀ ਐਸ ਕੇ ਦੀ ਸਮੁੱਚੀ ਟੀਮ ਜਿਸ ਵਿੱਚ ਡਾ: ਯੋਗਤਾ ਪਾਠਕ ਏ ਐਮ ਓ ਅਤੇ ਡਾ: ਰਾਜ ਰਣਜੀਤ ਸਿੰਘ ਏ ਐਮ ਓ ਵੱਲੋ ਆਂਗਣਵਾੜੀ ਦੇ 0-6 ਸਾਲ ਦੇ ਬੱਚਿਆ ਦਾ ਚੈਕਅੱਪ ਕੀਤਾ ਗਿਆ ਅਤੇ ਰੇਫਰ ਬੱਚਿਆਂ ਨੂੰ ਮੁਫਤ ਇਲਾਜ਼ ਲਈ ਸਰਕਾਰੀ ਹਸਪਤਾਲ ਮਜੀਠਾ ਅਤੇ ਪੀ ਐਚ ਸੀ ਥਰੀਏਵਾਲ ਭੇਜਿਆ ਗਿਆ।ਇਸ ਮੌਕੇ ਕੌਮੀ ਖੁਰਾਕ ਹਫਤਾ ਤਹਿਤ ਮਾਵਾਂ ਅਤੇ ਬੱਚਿਆ ਨੂੰ ਸੰਤੁਲਿਤ ਅਹਾਰ ਬਾਰੇ ਜਾਣਕਾਰੀ ਦਿੱਤੀ ਗਈ।
ਆਂਗਣਵਾੜੀ ਦੇ 0-6 ਸਾਲ ਦੇ ਬੱਚਿਆ ਦਾ ਕੀਤਾ ਗਿਆ ਚੈਕਅੱਪ
