ਬਿਆਸ 27 ਅਗਸਤ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਇਕ ਵਾਰ ਫਿਰ ਸ਼ਰਮਸਾਰ ਹੋਈ ਇਨਸਾਨੀਅਤ ਜਦੋ ਬੀਤੇ ਦਿਨੀਂ ਕਪੂਰਥਲਾ ਜਿਲ੍ਹੇ ਦੇ ਸੁਲਤਾਨਪੁਰ ਲੋਧੀ ਵਿਖੇ 9 ਸਾਲਾਂ ਵਿਕਲਾਂਗ ਲੜਕੀ ਨਾਲ ਮਕਾਨ ਮਾਲਕ ਵਲੋਂ ਬਲਾਤਕਾਰ ਕੀਤਾ ਗਿਆ। ਆਏ ਦਿਨ ਇਹੋ ਜਿਹੇ ਅਪਰਾਧ ਵੱਧਦੇ ਜਾ ਰਹੇ ਨੇ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੁਝ ਦਿਨ ਪਹਿਲਾਂ ਇਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਨਾਬਾਲਗ ਨਾਲ ਜ਼ਬਰ- ਜਾਨਾਹ ਕਰਨ ਵਾਲੇ ਨੂੰ ਮੌਤ ਦੀ ਸਜਾ ਦਿੱਤੀ ਜਾਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਇਸ ਹੁਕਮ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਜੋ ਦੇਸ਼ ਦੀਆਂ ਮਾਸੂਮ ਬੱਚੀਆਂ ਮਹਿਫ਼ੂਜ਼ ਰਹਿ ਸਕਣ ਕਿਉਂਕਿ ਜਿਨ੍ਹਾਂ ਚਿਰ ਇਹੋ ਜਿਹੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਹੁੰਦੀ ਇਹ ਅਪਰਾਧ ਰੁਕਣ ਵਾਲੇ ਨਹੀਂ ਹਨ। ਇਹ ਕਾਨੂੰਨ ਬਣਾਉਣ ਲਈ ਅਤੇ ਜਲਦ ਲਾਗੂ ਕਰਨ ਲਈ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ( ਐਨ. ਜੀ.ਓ ) ਵੱਲੋਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਅਪੀਲ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਮੀਡੀਆ ਨੂੰ ਦਿੱਤੀ।
ਆਏ ਦਿਨ ਵੱਧਦੇ ਜਾ ਰਹੇ ਨੇ ਮਾਸੂਮ ਨਾਬਾਲਗ ਕੁੜੀਆਂ ਨਾਲ ਬਲਾਤਕਾਰ ਕਰਨ ਦੇ ਅਪਰਾਧ – ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੰਸਥਾ
