ਚੰਡ੍ਹੀਗੜ੍ਹ, 6 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੇ ਦਾਅਵਾ ਕੀਤਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ‘ਹਿਰਾਸਤ’ ਵਿੱਚ ਲੈ ਲਿਆ ਹੈ। ‘ਆਪ’ ਨੇਤਾ ਦੇ ਦਾਅਵੇ ‘ਤੇ ਈਡੀ ਵੱਲੋਂ ਤੁਰੰਤ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਗੱਜਣ ਮਾਜਰਾ ਦੀ ‘ਹਿਰਾਸਤ’ ਦੀਆਂ ਖ਼ਬਰਾਂ ਬਾਰੇ ਸੰਪਰਕ ਕਰਨ ’ਤੇ ‘ਆਪ’ ਦੀ ਪੰਜਾਬ ਇਕਾਈ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ, ‘ਈਡੀ ਨੇ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਜਨਤਕ ਮੀਟਿੰਗ ’ਚੋਂ ਹਿਰਾਸਤ ਵਿੱਚ ਲਿਆ ਹੈ, ਉਹ ਭਾਜਪਾ ਵੱਲੋਂ ਪਾਰਟੀ ਨੂੰ ਬਦਨਾਮ ਕਰਨ ਦੀ ਕੀਤੀ ਗਈ ਕੋਸ਼ਿਸ਼ ਨੂੰ ਦਰਸਾਉਂਦਾ ਹੈ। ਗੱਜਣ ਮਾਜਰਾ ਨਾਲ ਤੁਰੰਤ ਸੰਪਰਕ ਨਹੀਂ ਹੋ ਸਕਿਆ।
‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਈਡੀ ਵੱਲੋਂ ਗ੍ਰਿਫਤਾਰ
