ਆਮ ਆਦਮੀ ਪਾਰਟੀ ਵੱਲੋਂ ਬਲਰਾਜ ਸਿੰਘ ਸੰਧੂ ਅਤੇ ਨਿਰਵੈਰ ਸਿੰਘ ਸਿੰਧੀ ਫਿਰੋਜ਼ਪੁਰ ਸ਼ਹਿਰੀ ਦੇ ਪ੍ਰਭਾਰੀ ਨਿਯੁਕਤ

ਮਮਦੋਟ, 21 ਨਵੰਬਰ (ਸੰਦੀਪ ਕੁਮਾਰ ਸੋਨੀ) – ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਸੰਗਠਨਾਂ ਦਾ ਵਿਸਥਾਰ ਕਰਦਿਆਂ ਦਿਨ ਮੰਗਲਵਾਰ ਨੂੰ ਵੱਡੇ ਪੱਧਰ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਡਾਕਟਰ ਸੰਦੀਪ ਪਾਠਕ ਨੈਸ਼ਨਲ ਜਨਰਲ ਸੈਕਟਰੀ ਆਰਗਨਾਈਜੇਸ਼ਨ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਬੁੱਧ ਰਾਮ ਸਟੇਜ ਵਰਕਿੰਗ ਪ੍ਰੈਜ਼ੀਡੈਂਟ ਆਦਿ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਹੋਇਆ ਵੱਖ-ਵੱਖ ਹਲਕਿਆਂ ਦੇ ਅੰਦਰ ਨਿਯੁਕਤ ਕੀਤੀਆਂ ਗਈਆਂ ਹਨ।

ਇਹ ਵੀ ਪੜੋ : ਮੁੜ ਬਿਲਬੋਰਡ ‘ਤੇ ਛਾਇਆ ਸਿੱਧੂ ਮੂਸੇਵਾਲਾ

ਇਸੇ ਤਹਿਤ ਵਿਧਾਨ ਸਭਾ ਹਲਕਾ ਫਿਰੋਜਪੁਰ ਸ਼ਹਿਰੀ ਅੰਦਰ ਮਮਦੋਟ ਦੇ ਸੀਨੀਅਰ ਆਪ ਆਗੂ ਬਲਰਾਜ ਸਿੰਘ ਸੰਧੂ, ਤੇ ਨਿਰਵੈਰ ਸਿੰਘ ਸਿੰਧੀ ਫਿਰੋਜ਼ਪੁਰ ਸ਼ਹਿਰੀ ਦਾ ਪ੍ਰਭਾਰੀ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਰਾਜ ਸਿੰਘ ਸੰਧੂ ਤੇ ਨਿਰਵੈਰ ਸਿੰਘ ਸਿੰਧੀ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਜਿੱਤ ਹਾਸਿਲ ਕਰਾਂਗੇ।

You May Also Like