ਆਮ ਜਨਤਾ ਪਾਰਟੀ ਇੰਡੀਆ ਵਲੋਂ ਵਕੀਲ ਨਰਿੰਦਰ ਕੌਰ ਲੋਕ ਸਭਾ ਚੋਣਾਂ ਲਈ ਚੋਣ ਮੈਦਾਨ ਵਿੱਚ ਉਤਰੇ

ਅੰਮ੍ਰਿਤਸਰ 27 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਸਾਹਿਬ ਤੋ ਐਡਵੋਕੇਟ ਨਰਿੰਦਰ ਕੌਰ ਲੜ ਰਹੇ ਹਨ ਚੋਣ ਐਡਵੋਕੇਟ ਨਰਿੰਦਰ ਕੌਰ ਲੋਕ ਸਭਾ ਦੀਆ ਚੋਣਾਂ ਲਈ ਆਮ ਜਨਤਾ ਪਾਰਟੀ ਇੰਡੀਆ ਵੱਲੋ ਅੰਮ੍ਰਿਤਸਰ ਸਾਹਿਬ ਤੋ ਚੋਣ ਲੜਣ ਜਾ ਰਹੇ ਹਨ ਅਤੇ ਇਸ ਮੌਕੇ ਐਡਵੋਕੇਟ ਨਰਿੰਦਰ ਕੌਰ ਜੀ ਨੇ ਦੱਸਿਆ ਕਿ ਉਹ ਲੋਕਾਂ ਦੇ ਭਲੇ ਲਈ ਕੰਮ ਕਰਨਗੇ ਅਤੇ ਆਮ ਲੋਕਾਂ ਦੇ ਹੱਕਾਂ ਪ੍ਰਤੀ ਸੰਸਦ ਵਿਚ ਆਵਾਜ਼ ਉਠਾਉਣਗੇ ਅਤੇ ਲੋਕਾਂ ਦੀਆ ਭਵਿੱਖ ਵਿਚ ਜਰੂਰਤਾਂ ਲਈ ਕੰਮ ਕਰਨਗੇ ਤਾਂ ਜੋ ਆਮ ਲੋਕਾਂ ਨੂੰ ਉਚੇਰੀ ਸਿੱਖਿਆ ਅਤੇ ਵਧੀਆ ਇਲਾਜ਼ ਮੁਫ਼ਤ ਮਿਲ ਸਕੇ ਤਾਂ ਜੌ ਸਾਡਾ ਦੇਸ਼ ਖੁਸ਼ਹਾਲ ਦੇਸ਼ ਬਣ ਸਕੇ ਐਡਵੋਕੇਟ ਨਰਿੰਦਰ ਕੌਰ ਜੀ ਨੇ ਦੱਸਿਆ ਕੇ ਓਹ ਪਹਿਲ ਦੇ ਅਧਾਰ ਤੇ ਇਸ ਐਕਟ ਨੂੰ ਪਾਸ ਕਰਵਾਉਣਗੇ ।

ਇਹ ਵੀ ਖਬਰ ਪੜੋ : — ਅਕਾਲੀ ਦਲ ਅਤੇ ਭਾਜਪਾ ਦੇ ਕਈ ਉਮੀਦਵਾਰ AAP ਚ ਹੋਏ ਸ਼ਾਮਿਲ

ਐਡਵੋਕੇਟ ਨਰਿੰਦਰ ਕੌਰ ਜੀ ਨੇ ਇਸ ਮੌਕੇ ਇਕ ਬਹੁਤ ਹੀ ਜਰੂਰੀ ਗੱਲ ਕਹੀ ਕੇ ਓਹ ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋ ਬਾਅਦ ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਦੇ ਹਰ ਇਕ ਖੇਤਰ ਵਿੱਚ ਐਤਵਾਰ ਵਾਲੇ ਦਿਨ ਵਾਰੀ ਵਾਰੀ ਮਹਾ ਪੰਚਾਇਤ ਸਭਾ ਦਾ ਆਯੋਜਨ ਕਰਿਆ ਕਰਨਗੇ ਜਿੱਥੇ ਓਹ ਆਮ ਲੋਕਾਂ ਦੀਆ ਮੁਸ਼ਕਿਲਾਂ, ਸਮੱਸਿਆਵਾਂ, ਵਪਾਰੀ ਵਰਗ ਦੀਆ ਸਮੱਸਿਆਵਾਂ ਤੇ ਅੰਮ੍ਰਿਤਸਰ ਸਾਹਿਬ ਦੇ ਲੋਕ ਸਭਾ ਦੇ ਹਲਕੇ ਵਿੱਚ ਪੈਂਦੇ ਹਰ ਖੇਤਰ ਦੇ ਜੌ ਵਿਕਾਸ ਕਾਰਜ ਅਧੂਰੇ ਰਹਿੰਦੇ ਜਾ ਹੋਣ ਵਾਲੇ ਹਨ ਓਹਨਾ ਕੰਮਾਂ ਨੂੰ ਪੂਰਾ ਕਰਨਗੇ ਅਤੇ ਬਾਬਾ ਭੀਮ ਰਾਓ ਅੰਬੇਦਕਰ ਜੀ ਦੇ ਬਣਾਏ ਹੋਏ ਸਿਧਾਂਤਾ ਅਨੁਸਾਰ ਕੰਮ ਕਰਨਗੇ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਸੰਸਦ ਵਿਚ ਉਠਾਉਣਗੇ।

You May Also Like