ਅੰਮ੍ਰਿਤਸਰ, 28 ਮਾਰਚ (ਐੱਸ.ਪੀ.ਐਨ ਬਿਊਰੋ) – ਰਾਜਪਾਲ ਸੁਲਤਾਨ ਇੰਟਰਨੈਸ਼ਨਲ ਗੈਲਰੀ ਆਫ ਫਾਇਨ ਆਰਟ ਵੱਲੋਂ ਅੱਜ ਡੀ.ਆਈ.ਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਆਈ.ਪੀ.ਐੈਸ ਨੂੰ ਵਿਸ਼ੇਸ਼ ਤੌਰ ‘ਤੇ ਹੱਥ ਨਾਲ ਬਣੀ ਭਗਵਾਨ ਸ਼ਿਵ ਸ਼ੰਕਰ ਦੀ ਪੇਂਟਿੰਗ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਘੇ ਕਲਕਾਰ ਅਰਵਿੰਦਰ ਭੱਟੀ, ਚਿੱਤਰਕਾਰ ਰਾਜਪਾਲ ਸੁਲਤਾਨ, ਪੰਜਾਬ ਪਲਾਈਵੁੱਡ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਟਾਰੀਆ,ਉਘੇ ਸਮਾਜ ਸੇਵੀਂ ਡਾ.ਐਸ.ਜੌਲੀ, ਆਸਦੀਪ ਸਿੰਘ ਮੂਲੇਚਕ ਅਤੇ ਸੀਨੀਅਰ ਪੱੱਤਰਕਾਰ ਕੰਵਲਜੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।
ਇਹ ਵੀ ਖਬਰ ਪੜੋ : — ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਇਸ ਮੌਕੇ ਡੀ.ਆਈ.ਜੀ ਰਾਕੇਸ਼ ਕੌਸ਼ਲ ਨੇ ਰਾਜਪਾਲ ਸੁਲਤਾਨ ਵੱਲੋਂ ਬਣਾਈਆਂ ਗਈਆਂ ਪੇਂਟਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਰਟਿਸਟ ਸਮਾਜ ਦਾ ਆਇਨਾ ਹੁੰਦੇ ਹਨ ਇੰਨ੍ਹਾਂ ਦੀ ਸੋਚ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੰਦੀ ਹੈ ਅਤੇ ਇਹ ਅਪਣੀ ਕਲਾ ਰਾਹੀਂ ਸਮਾਜਿਕ ਕੁਰੀਤੀਆਂ ਵਿਰੁੱਧ ਅਪਣਾ ਸੰਦੇਸ਼ ਦਿੰਦੇ ਹਨ।ਇਸ ਮੌਕੇ ਅਰਵਿੰਦਰ ਭੱਟੀ, ਰਾਜਪਾਲ ਸੁਲਤਾਨ ਅਤੇ ਡਾ.ਜੌਲੀ ਨੇ ਡੀ.ਆਈ.ਜੀ ਕੌਸ਼ਲ ਨੂੰ ਜੀ ਆਖਦਿਆਂ ਕਿਹਾ ਕਿ ਸਮਾਜ ਨੂੰ ਅਜਿਹੇ ਅਫਸਰਾਂ ‘ਤੇ ਮਾਣ ਹੈ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਸੁਣਦੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਦੇ ਹਨ।