ਅੰਮ੍ਰਿਤਸਰ 26 ਮਾਰਚ (ਹਰਪਾਲ ਸਿੰਘ) – ਆਸਰਾ ਵੈਲਫੇਅਰ ਫਾਊਂਡੇਸ਼ਨ ਵੱਲੋਂ 119ਵਾਂ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਬਾਉੜੀ ਸਾਹਿਬ ਸਲਾਨਾ ਜੋੜ ਮੇਲੇ ਤੇ ਹੋਲੇ ਮੁਹੱਲੇ ਤੇ ਲਗਾਇਆ ਗਿਆ। ਜਿਸ ਵਿੱਚ ਸੈਂਕੜੇ ਨੌਜਵਾਨ ਵੀਰਾਂ ਵੱਲੋਂ ਇਨਸਾਨੀਅਤ ਦੇ ਭਲੇ ਲਈ ਖੂਨ ਦਾਨ ਕੀਤਾ ਗਿਆ,ਖੂਨ ਦਾਨ ਕੈਂਪ ਵਿੱਚ ਵਿਸ਼ਾਲ ਸ਼ਰਮਾ ਜੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਖੂਨਦਾਨ ਕੈਂਪ ਵਿੱਚ ਇਕੱਤਰ ਖੂਨ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਲੋੜਵੰਦ ਮਰੀਜ਼ਾਂ ਦੀ ਇਲਾਜ ਵਿੱਚ ਸਹਾਇਤਾ ਕਰੇਗਾ।
ਇਹ ਵੀ ਖਬਰ ਪੜੋ : — ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਕਾਰੋਬਾਰੀਆਂ ਉਤੇ ਰੱਖੀ ਜਾਵੇ ਨਜ਼ਰ – ਜ਼ਿਲ੍ਹਾ ਚੋਣ ਅਧਿਕਾਰੀ
ਖੂਨ ਦਾਨ ਮਹਾਨ ਦਾਨ ਹੈ ਫਾਉਂਡੇਸ਼ਨ ਪ੍ਰਧਾਨ ਵਿੱਕੀ ਬਬਰਾ ਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀ ਟੀਮ ਦਾ ਲਕਸ਼ ਹੈ 1000 ਤੋਂ ਉੱਪਰ ਖੂਨਦਾਨ ਕੈਂਪ ਲਾਉਣਾ ਇਹ ਸੇਵਾ ਨੂੰ ਲੋੜਵੰਦਾ ਲਈ ਦਿਨ ਰਾਤ ਸਮਰਪਿਤ ਰਹਿਣਾ।