ਆਸ਼ਿਕ ਨਾਲ ਮਿਲ ਕੇ ਪਤਨੀ ਨੇ ਕੀਤਾ ਪਤੀ ਦਾ ਕਤਲ

ਘਨੌਰ, 30 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਘਨੌਰ ਦੇ ਨੇੜਲੇ ਪਿੰਡ ਸਲੇਮਪੁਰ ਸ਼ੇਖਾਂ ’ਚ ਬੀਤੀ ਰਾਤ ਪਤਨੀ ਵਲੋਂ ਅਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਲਛਮਣ ਸਿੰਘ (40) ਦੀ ਗਲਾ ਵੱਢ ਕੇ ਹਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਲੇਮਪੁਰ ਸ਼ੇਖਾਂ ਵਾਸੀ ਲਛਮਣ ਸਿੰਘ ਅਤੇ ਉਸ ਦੀ ਪਤਨੀ ਪਿਛਲੇ 20 ਸਾਲਾਂ ਤੋਂ ਅਪਣੀ ਜ਼ਿੰਦਗੀ ਬਸਰ ਕਰ ਰਹੇ ਸਨ। ਲਛਮਣ ਸਿੰਘ ਦਰਜੀ ਹੈ।

ਇਹ ਵੀ ਪੜੋ : ਗੁਰਦਾਸਪੁਰ ਦੇ ਪਿੰਡ ਭੋਜਰਾਜ ਦੇ ਇਕ ਨੌਜਵਾਨ ਦੀ ਬਹਿਰੀਨ ਚ ਹੋਈ ਮੌਤ

ਪਿਛਲੇ ਡੇਢ ਸਾਲ ਪਹਿਲਾਂ ਮ੍ਰਿਤਕ ਦੀ ਪਤਨੀ ਘਰ ਛੱਡ ਕੇ ਅਪਣੇ ਪ੍ਰੇਮੀ ਨਾਲ ਚਲੀ ਗਈ ਸੀ। ਇਸ ਮਗਰੋਂ ਉਹ 2 ਵਾਰ ਘਰ ਆਈ ਅਤੇ ਕੁੱਝ ਦਿਨ ਰਹਿ ਕੇ ਫਿਰ ਚਲੀ ਜਾਂਦੀ ਸੀ। ਇਸ ਕਰਕੇ ਘਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਇਸ ਦੌਰਾਨ ਜਦੋਂ ਤੀਜੀ ਵਾਰ ਉਕਤ ਪਤਨੀ ਘਰ ਆਈ ਤਾਂ ਲਛਮਣ ਸਿੰਘ ਅਤੇ ਬੱਚਿਆਂ ਨਾਲ ਘਰ ਵਿਚ ਰਹਿੰਦੀ ਰਹੀ।

ਇਹ ਵੀ ਪੜੋ : ਪੰਜਾਬ ਵਿੱਚ ਟਰੈਕਟਰ ਸਟੰਟ ‘ਤੇ ਲੱਗੀ ਪਾਬੰਦੀ

ਉਹ ਬੀਤੇ ਇਕ ਮਹੀਨੇ ਤੋਂ ਇਥੇ ਰਹਿ ਰਹੀ ਸੀ ਪਰ ਬੀਤੀ ਰਾਤ 1 ਵਜੇ ਦੇ ਕਰੀਬ ਉਸ ਨੇ ਪਤੀ ਲਛਮਣ ਸਿੰਘ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿਤਾ। ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ, ਉਸ ਦਾ ਪ੍ਰੇਮੀ ਅਤੇ ਸਬੰਧਤ ਪ੍ਰਵਾਰਕ ਮੈਂਬਰ ਫਰਾਰ ਦੱਸੇ ਜਾ ਰਹੇ ਹਨ। ਥਾਣਾ ਸ਼ੰਭੂ ਦੇ ਇੰਸਪੈਕਟਰ ਰਾਹੁਲ ਕੌਂਸਲ ਨੇ ਗੱਲਬਾਤ ਦੌਰਾਨ ਦਸਿਆ ਕਿ ਪੁਲਿਸ ਵਲੋਂ ਤਫਤੀਸ਼ ਜਾਰੀ ਹੈ। ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

You May Also Like