ਬਟਾਲਾ, 10 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਇਟਲੀ ਦੀ ਧਰਤੀ ‘ਤੇ ਪੰਜਾਬੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਟਰੱਕ ਡਰਾਈਵਰ ਪਰਮਪ੍ਰੀਤ ਸਿੰਘ ਦੀ ਇਟਲੀ ਵਿਚ ਮੌਤ ਹੋ ਗਈ। ਬਟਾਲਾ ਨੇੜੇ ਪਿੰਡ ਤਾਤਲੇ ਦੇ ਨੌਜਵਾਨ ਦੀ ਇਟਲੀ ਵਿੱਚ ਹੋਈ ਮੌਤ ਸੁਣਦੇ ਹੀ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਪਰਮਪ੍ਰੀਤ ਕਰੀਬ 20 ਸਾਲ ਪਹਿਲਾਂ ਇਟਲੀ ਗਿਆ ਸੀ, ਉਥੇ ਹੀ ਉਸ ਨੇ ਆਪਣੀ ਪੜਾਈ ਕੀਤੀ ਤੇ ਡੇਅਰੀ ਫਾਰਮ ਤੇ ਨੌਕਰੀ ਕਰਦਾ ਸੀ। ਪਰਮਪ੍ਰੀਤ ਦਾ ਵਿਆਹ ਵੀ ਇਟਲੀ ਵਿਚ ਹੀ ਹੋਇਆ ਸੀ ਤੇ ਉਸਦਾ ਭਰਾ ਵੀ ਇਟੱਲੀ ਹੀ ਹੈ। 13 ਮਾਰਚ ਨੂੰ ਮਾਪਿਆਂ ਨੇ ਆਪਣੇ ਪੁੱਤਰ ਨੂੰ ਮਿਲਣ ਲਈ ਇਟਲੀ ਜਾਣਾ ਸਾਣਾ ਸੀ ਪਰ ਉਸ ਤੋਂ ਪਹਿਲਾ ਹੀ ਆਈ ਇਹ ਮੰਦਭਾਗੀ ਖਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਖਬਰ ਪੜੋ : ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ 2 ਕਿੱਲੋ 892 ਗ੍ਰਾਮ ਹੈਰੋਇਨ ਅਤੇ 2,50,000 ਦੀ ਡਰੱਗ ਮਨੀ ਸਮੇਤ 1 ਨਸ਼ਾ ਤੱਸਕਰ ਗ੍ਰਿਫਤਾਰ
ਮਿਲੀ ਜਾਣਕਾਰੀ ਮੁਤਾਬਕ ਪਰਮਪ੍ਰੀਤ ਡੇਅਰੀ ਫਾਰਮ ਨੂੰ ਚਾਰਾ ਸਪਲਾਈ ਕਰਨ ਵਾਲੇ ਟਰੱਕ ਦੇ ਪਿੱਛੇ ਪਾਈ ਹੋਈ ਵੱਡੀ ਟਰਾਲੀ ਵਿਚੋਂ ਚਾਰੇ ਨੂੰ ਟਰੱਕ ਦੇ ਅਗਲੇ ਹਿੱਸੇ ਵਿਚ ਭਰ ਰਿਹਾ ਸੀ। ਇਸ ਦੌਰਾਨ ਅਚਾਨਕ ਲੋਹੇ ਦਾ ਇੱਕ ਹਿੱਸਾ ਉੱਪਰ ਤੋਂ ਲੰਘ ਰਹੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ, ਜਿਸ ਨਾਲ ਟਰੱਕ ਵਿਚ ਕਰੰਟ ਆ ਗਿਆ। ਜਿਸ ਨਾਲ ਟਰੱਕ ਡਰਾਈਵਰ ਪਰਮਪ੍ਰਤਪਾਲ ਸਿੰਘ ਦੀ ਮੌਤ ਹੋ ਗਈ।