ਇਲਾਕੇ ਚੋਂ ਕੂੜਾ ਕਰਕਟ ਦੀ ਸਫਾਈ ਨਾ ਹੋਣ ਤੇ ਇਲਾਕਾ ਨਿਵਾਸੀ ਕਰਨਗੇ ਰੋਸ ਪ੍ਰਦਰਸ਼ਨ : ਹਰਪਾਲ ਸਿੰਘ ਯੂ.ਕੇ

ਅੰਮ੍ਰਿਤਸਰ, 12 ਸਤੰਬਰ (ਐੱਸ.ਪੀ.ਐਨ ਬਿਊਰੋ) – ਹਲਕਾ ਦੱਖਣੀ ਦੇ ਨਿਊ ਅੰਤਰਯਾਮੀ ਕਲੋਨੀ, ਡਿਸਪੋਜ਼ਲ ਪੰਪ ਰਾਂਝੇ ਦੀ ਹਵੇਲੀ, ਅੰਮ੍ਰਿਤਸਰ ਦੇ ਇਲਾਕੇ ਵਿਚ ਖਿਲਰੀ ਗੰਦਗੀ ਅਤੇ ਕੂੜੇ ਦੇ ਡੰਪ ਦੀ ਸਫਾਈ ਕਰਾਉਣ ਦੇ ਮਾਨਯੋਗ ਕਮਿਸ਼ਨਰ ਸਾਹਿਬ, ਨਗਰ ਨਿਗਮ, ਅੰਮ੍ਰਿਤਸਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਹੋਏ ਹੁਕਮ ਜਾਰੀ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਹਰਪਾਲ ਸਿੰਘ ਯੂ.ਕੇ ਚੇਅਰਮੈਂਨ ਰਾਸਾ ਨੇ ਪੱਤਰਕਾਰ ਮਿਲਣੀ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮਾਨਯੋਗ ਚੀਫ ਸੈਕਰੇਟਰੀ ਸਾਹਿਬ, ਪੰਜਾਬ ਸਰਕਾਰ ਜੀ ਦੇ ਧਿਆਨ ਵਿਚ ਇਕ ਪੱਤਰ ਮਿਤੀ 29-08-2024 ਨੂੰ ਪੰਜਾਬ ਸਰਕਾਰ ਨੂੰ ਪਾਇਆ ਗਿਆ ਸੀ। ਜਿਸ ਵਿਚ ਇਲਾਕੇ ਵਿਚ ਖਿਲਰੀ ਗੰਦਗੀ ਤੇ ਪਾਣੀ ਦੇ ਨਿਕਾਸ ਦੇ ਬੁਰੇ ਹਾਲ ਵੱਲ ਦਿਵਾਇਆ ਗਿਆ ਸੀ ਜਿਵੇਂ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਦੇ ਆਲੇ ਦੁਆਲੇ ਡਿਜਪੋਜਲ ਪੰਪ ਦੇ ਨਾਲ ਕੂੜੇ ਦੇ ਡੰਪ ਬਣੇ ਹਨ ਅਤੇ ਨਾਲ ਹੀ ਉਸਦੇ ਦੋ ਕਮਰੇ ਡਿੱਗਣ ਵਾਲੇ ਹਨ ਜਿਸ ਵਿਚ ਨਸ਼ੇੜੀ ਆ ਕੇ ਵੜ ਜਾਂਦੇ ਹਨ ਅਤੇ ਫਿਰ ਲੁਟਾਂ ਖੋਹਾਂ ਕਰਦੇ ਹਨ।

ਜਿਸ ਨਾਲ ਬੱਚਿਆ ਦਾ ਸਕੂਲ ਆਉਣਾ ਜਾਣਾ ਮੁਸ਼ਕਿਲ ਹੋ ਜਾਂਦੀ ਹੈ ਅਤੇ ਥਾਂ- ਥਾਂ ਤੇ ਗੰਦਗੀ ਦੇ ਢੇਰ ਲਗੇ ਰਹਿੰਦੇ ਹਨ ਖਾਸ ਤੌਰ ਤੇ ਬਾਰਿਸ਼ ਦੇ ਦਿਨਾਂ ਵਿਚ ਹੋਰ ਵੀ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਜਿਸ ਨਾਲ ਸੀਵਰ ਬੰਦ ਹੋ ਜਾਂਦੇ ਹਨ ਅਤੇ ਪਾਣੀ ਦਾ ਨਿਕਾਸ ਨਹੀ ਨਿਕਲਦਾ। ਬੱਚਿਆਂ ਦੇ ਸਾਇਕਲ ਸਕੂਟਰ ਵੀ ਡੁੱਬ ਜਾਂਦੇ ਹਨ ਮਾਨਯੋਗ ਚੀਫ ਸੈਕਰੇਟਰੀ ਪੰਜਾਬ ਜੀ ਨੇ ਇਸ ਵੱਲ ਧਿਆਨ ਕਰਦਿਆਂ ਉਹਨਾਂ ਨੇ ਮਾਨਯੋਗ ਕਮਿਸ਼ਨਰ ਸਾਹਿਬ, ਨਗਰ ਨਿਗਮ, ਅੰਮ੍ਰਿਤਸਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ, ਅੰਮ੍ਰਿਤਸਰ ਨੂੰ ਪੱਤਰ ਨੰ. ਪੀ.ਐਮ.ਆਈ.ਡੀ.ਸੀ./ਐਸ.ਡਬਲਿਯੂ.ਐਮ/2024/6541 ਮਿਤੀ 11-09-2024 ਰਾਹੀਂ ਜਲਦੀ ਤੋਂ ਜਲਦੀ ਇਸ ਮੁੱਦੇ ਉਪਰ ਕਾਰਵਾਈ ਕਰਕੇ ਸ਼ਿਕਾਇਤਕਰਤਾ ਸ. ਹਰਪਾਲ ਸਿੰਘ ਯ.ਕੇ. ਚੇਅਰਮੈਨ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਨੂੰ ਅਤੇ ਪੰਜਾਬ ਸਰਕਾਰ ਨੂੰ ਸੂਚਿਤ ਕਰਨ ਦੀ ਹਦਾਇਤ ਕੀਤੀ ਹੈ ਹਰਪਾਲ ਸਿੰਘ ਯੂ.ਕੇ ਨੇ ਮਾਨੋਯਗ ਪੰਜਾਬ ਸਰਕਾਰ, ਮਾਨਯੋਗ ਕਮਿਸ਼ਨਰ ਸਾਹਿਬ, ਨਗਰ ਨਿਗਮ, ਅੰਮ੍ਰਿਤਸਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ, ਅੰਮ੍ਰਿਤਸਰ ਨੂੰ ਅਪੀਲ਼ ਕੀਤੀ ਕਿ ਜੇਕਰ ਸਾਡੇ ਇਲਾਕੇ ਵਿਚੋਂ ਕੂੜਾ ਕਰਕਟ ਦੀ ਸਾਫ ਸਫਾਈ ਨਾ ਹੋਈ ਤਾਂ ਅਸੀਂ ਸਾਰੇ ਇਲਾਕਾ ਨਿਵਾਸੀ ਇਕ ਦਿਨ ਲਈ ਰੋਸ ਮੁਜਾਹਰਾ ਕਰਾਂਗੇ ਅਤੇ ਪੰਜਾਬ ਸਰਕਾਰ ਦੇ ਆਏ ਹੋਏ ਪਾਣੀ ਬਿੱਲ, ਸੀਵਰ ਬਿੱਲ ਅਤੇ ਪ੍ਰਾਪਰਟੀ ਟੈਕਸ ਅਤੇ ਹੋਰ ਬਿਲਾਂ ਦਾ ਬਾਈਕਾਟ ਕਰਾਂਗੇ।

You May Also Like