ਇੰਜੀ: ਚਰਨਜੀਤ ਸਿੰਘ ਐਕਸੀਅਨ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਬਦਲੇ, ਅੱਜ ਸੰਭਾਲਣਗੇ ਚਾਰਜ

ਅੰਮ੍ਰਿਤਸਰ, 14 ਸਤੰਬਰ (ਵਿਨੋਦ ਕੁਮਾਰ) -ਪੰਜਾਬ ਸਰਕਾਰ ਵੱਲੋ ਦਫ਼ਤਰੀ ਹਿੱਤ ਵਿੱਚ ਅਤੇ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਜਲ ਸਰੋਤ ਵਿਭਾਗ ਵਿੱਚ ਕੰਮ ਕਰਦੇ ਅਧਿਕਾਰੀਆਂ ਦੀਆਂ ਆਪਸੀ ਬਦਲੀਆਂ ਅਤੇ ਐਡਜੈਸਟਮੈਂਟਾਂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਜਲ ਸਰੋਤ ਵਿਭਾਗ(ਸਿੰਚਾਈ ਪ੍ਰਸੋਨਲ- ਸ਼ਾਖਾ) ਦੇ ਪੱਤਰ ਦੇ ਲੜੀ ਨੰਬਰ 15 ਦੇ ਅਨੁਸਾਰ ਇੰਜੀ: ਚਰਨਜੀਤ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਨੂੰ ਕੰਡੀ ਕੈਨਾਲ -3 ਹੁਸ਼ਿਆਰਪੁਰ ਤੋਂ ਬਦਲ ਕੇ ਆਈ ਪੀ ਆਰ ਆਈ ਅੰਮ੍ਰਿਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ। ਸਥਾਨਿਕ ਦਫਤਰੀ ਸੂਤਰਾ ਮੁਤਾਬਿਕ ਕਾਰਜਕਾਰੀ ਇੰਜੀਨੀਅਰ ਚਰਨਜੀਤ ਸਿੰਘ ਸੰਧੂ ਅੱਜ ਅੰਮ੍ਰਿਤਸਰ ਵਿਖੇ ਆਪਣੇ ਅਹੁੱਦੇ ਦਾ ਕਾਰਜਭਾਰ ਸੰਭਾਲਣਗੇ।

You May Also Like