ਅੰਮ੍ਰਿਤਸਰ 3 ਜੁਲਾਈ (ਐੱਸ.ਪੀ.ਐਨ ਬਿਊਰੋ) – ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵੱਜੋਂ ਮਾਨਯੋਗ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ ਨੇ ਸ਼ਿਰਕਤ ਕੀਤੀ।
ਇਹ ਵੀ ਖਬਰ ਪੜੋ : — 5 ਜੁਲਾਈ ਨੂੰ ਭਾਈ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਵਜੋਂ ਚੁੱਕਣਗੇ ਸਹੁੰ
ਇਸ ਮੌਕੇ ਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ਼ ਡਾਕਟਰ ਮਦਨ ਮੋਹਨ, ਡਾਕਟਰ ਸਵਰਨਜੀਤ ਧਵਨ, ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੁਪਰੀਟੈਂਡੰਟ ਅਚਾਰੀਆ ਗੁਰੂ ਮੀਤ ਰਾਜਪ੍ਰੋਹਿਤ ਸੂਬਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਰਘੂ ਤਲਵਾਰ, ਜਰਨਲ ਸਕੱਤਰ ਡਾਕਟਰ ਸੰਜੀਵ ਆਨੰਦ, ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰਪਾਲ ਕੌਰ , ਡਾਕਟਰ ਪ੍ਰੀਤ ਵਿਨ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਭਾਰਤੀ ਧਵਨ, ਸੀਨੀਅਰ ਵਾਈਸ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਮੇਟਰਨ,ਡਾਕਟਰ ਵਿਜੇ ਕੁਮਾਰ, ਡਾਕਟਰ ਚਿੰਕੀ ਠੁਕਰਾਲ ਆਦਿ ਨੇ ਵੀ ਹਿੱਸਾ ਲਿਆ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਸਟੇਟ ਪ੍ਰਧਾਨ ਡਾ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਬਹੁਤ ਤਜ਼ੁਰਬੇਕਾਰ ਡਾਕਟਰ ਮੌਜੂਦ ਹਨ ਜੋ ਕਿ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਦਾ ਬਹੁਤ ਵਧੀਆ ਇਲਾਜ ਕਰ ਰਹੇ ਹਨ।