ਈਟੀਟੀ ਅਧਿਆਪਕ ਯੂਨੀਅਨ ਵੱਲੋਂ ਬੱਦੋਵਾਲ ਸਕੂਲ ਦੀ ਛੱਤ ਡਿੱਗਣ ਨਾਲ ਅਧਿਆਪਕਾ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਜ਼ਖ਼ਮੀ ਅਧਿਆਪਕਾਂ ਲਈ ਅਰਦਾਸ ਕਰਨ ਦੀ ਅਪੀਲ – ਪਰਮਜੀਤ ਸਿੰਘ ਮਾਨ

ਲੁਧਿਆਣਾ 24 ਅਗਸਤ (ਹਰਮਿੰਦਰ ਮੱਕੜ) – ਅਧਿਆਪਕ ਆਗੂ ਕੁਲਜਿੰਦਰ ਸਿੰਘ ਬੱਦੋਵਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ ਇਮਾਰਤ ਦੀ ਛੱਤ ਡਿੱਗਣ ਨਾਲ ਇਕ ਅਧਿਆਪਕ ਸ਼੍ਰੀਮਤੀ ਰਵਿੰਦਰ ਕੌਰ ਸ. ਸ. ਮਿਸਟ੍ਰੈਸ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਅਧਿਆਪਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਈ.ਟੀ.ਟੀ.ਅਧਿਆਪਕ ਯੂਨੀਅਨ ਲੁਧਿਆਣਾ (ਪੰਜਾਬ) ਵੱਲੋਂ ਵਾਪਰੀ ਇਸ ਮੰਦਭਾਗੀ ਦੁਰਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਭਾਣਾ ਮੰਨਣ ਦੀ ਸ਼ਕਤੀ ਬਖਸ਼ੇ।

ਪਰਮਾਤਮਾ ਮੇਹਰ ਕਰੇ ਜਖ਼ਮੀ ਹੋਏ ਅਧਿਆਪਕਾਂ ਨੂੰ ਜਲਦੀ ਤੰਦਰੁਸਤੀ ਬਖਸ਼ੇ । ਇਸ ਮੌਕੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ, ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਦੁਰਘਟਨਾ ਦੀ ਨਿਰਪੱਖ ਤੌਰ ਤੇ ਜਾਂਚ ਕਰਕੇ ਜਿੰਮੇਵਾਰ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ। ਈ.ਟੀ. ਟੀ.ਅਧਿਆਪਕ ਜਥੇਬੰਦੀ ਮ੍ਰਿਤਕ ਅਧਿਆਪਕਾਂ ਦੇ ਪਰਿਵਾਰ ਲਈ ਨੌਕਰੀ ਤੇ ਯੋਗ ਮੁਆਵਜ਼ੇ ਅਤੇ ਤਿੰਨ ਗੰਭੀਰ ਜ਼ਖਮੀ ਅਧਿਆਪਕਾਂ ਦੇ ਸਰਕਾਰੀ ਖਰਚੇ ਤੇ ਇਲਾਜ਼ ਦੀ ਮੰਗ ਕਰਦੀ ਹੈ। ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਜਿੰਦਰ ਸਿੰਘ ਬੱਦੋਵਾਲ ਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਪੱਪਾ ਨੇ ਕਿਹਾ ਸਿੱਖਿਆ ਵਿਭਾਗ ਤੇ ਸਰਕਾਰ ਪੰਜਾਬ ਦੇ ਅਣ ਸੁਰੱਖਿਅਤ ਸਕੂਲਾਂ ,ਕਮਰਿਆਂ ਦੀ ਸ਼ਨਾਖਤ ਕਰਕੇ ਠੀਕ ਕਰਵਾਏ।, ਤਾਂ ਜੋ ਭਵਿੱਖ ਵਿੱਚ ਇਸ ਤਰਾਂ ਦੀ ਹੋਰ ਦੁਰਘਟਨਾ ਤੋਂ ਬਚਿਆ ਜਾ ਸਕੇ। ਤੇ ਕਿਸੇ ਵੀ ਕੀਮਤ ਇਨ੍ਹਾਂ ਅਣਸੁਰੱਖਿਅਤ ਕਮਰਿਆਂ ਵਿੱਚ ਰੱਖ ਰਖਾਵ ਤੇ ਕਲਾਸਾਂ ਨਹੀਂ ਲਗਾਉਣੀਆਂ ਚਾਹੀਦੀਆਂ । ਇਸ ਮੌਕੇ ਜੱਥੇਬੰਦੀ ਦੇ ਸਾਰੇ ਆਗੂਆਂ ਅਤੇ ਅਧਿਆਪਕਾਂ ਵੱਲੋਂ ਇਸ ਮੰਦਭਾਗੀ ਘਟਨਾ ਤੇ ਸ਼ੋਕ ਪ੍ਰਗਟ ਕੀਤਾ ਗਿਆ ਤੇ ਜਖਮੀ ਅਧਿਆਪਕਾਂ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ।

You May Also Like