ਉਦੋਕੇ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਬੱਚਿਆਂ ਨੂੰ ਕੀਤਾ ਜਾਗਰੂਕ 

ਅੰਮ੍ਰਿਤਸਰ, 23 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮਿ੍ਤਸਰ ਦਿਹਾਤੀ ਦੇ ਐਸ.ਐਸ.ਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਐਜੂਕੇਸ਼ਨ ਸੈਂਲ ਦੇ ਇੰਚਾਰਜ ਏ.ਐਸ.ਆਈ ਇੰਦਰਮੋਹਨ ਸਿੰਘ ਦੀ ਅਗਵਾਈ ਵਿੱਚ ਟਰੈਫਿਕ ਨਿਯਮਾਂ ਸਬੰਧੀ ਸਤਿਆ ਭਾਰਤੀ ਐਲੀਮੈਟਰੀ ਸਕੂਲ ਉਦੋਕੇ ਵਿਖੇ ਇੱਕ ਕੈਪ ਲਗਾਇਆ ਗਿਆ।ਜਿਸ ਵਿੱਚ ਏ.ਐਸ.ਆਈ.ਇੰਦਰਮੋਹਨ ਸਿੰਘ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਰੋਜ ਐਕਸੀਡੈਂਟਾਂ ਨਾਲ ਜਾਂ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਲੋਕਾਂ ਵਿੱਚ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਬਹੁਤ ਜਰੂਰੀ ਹੋ ਗਈ ਹੈ।

ਛੋਟੀ ਉਮਰ ਦੇ ਬੱਚੇ ਬਿਨਾਂ ਲਾਈਸੈਂਸ ਤੋਂ ਕੋਈ ਵੀ ਵਹੀਕਲ ਨਾ ਚਲਾਉਣ ਟਰੈਫਿਕ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਸੜਕ ਤੇ ਸਫਰ ਕਰਨ ਅਤੇ ਲੜਕੀਆਂ ਨੂੰ ਨਿੱਤ ਦਿਨ ਆ ਰਹੀਆਂ ਮੁਸ਼ਕਲਾਂ ਸਬੰਧੀ 112 ਤੇ 181 ਹੈਲਪਲਾਈਨ ਨੰਬਰ ਤੋਂ ਜਾਣੂ ਕਰਵਾਇਆ ਅਤੇ ਸਾਂਝ ਕੇਂਦਰ ਦੀਆਂ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਲੋਕਾਂ ਨੂੰ ਵੱਧ ਰਹੇ ਨਸ਼ੇ ਅਤੇ ਕਰਾਇਮ ਨੂੰ ਰੋਕਣ ਲਈ ਪੁਲਿਸ ਦੀ ਮਦਦ ਕਰਨ ਲਈ ਕਿਹਾ ਤਾਂ ਸਾਡੇ ਸਮਾਜ ਵਿੱਚ ਵੱਧ ਰਹੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਇਆ ਜਾ ਸਕੇ ।ਇਸ ਮੌਕੇ ਮੁੱਖ ਅਧਿਆਪਕ ਜਿਸ ਵਿਚ ਸਕੂਲ ਦੇ ਮੁਖੀ ਕੁਲਜੀਤ ਕੌਰ,ਜੋਤੀ ਬਾਲਾ,ਨਵਜੋਤ ਕੌਰ,ਰੋਬਨਜੀਤ ਕੌਰ,ਸੁਸਮਾ ਰਾਣੀ ਆਦਿ ਸ਼ਾਮਿਲ ਸਨ।

You May Also Like