ਐਨ.ਆਰ.ਆਈ.ਔਰਤ ਤੇ ਇੱਕ ਵਿਅਕਤੀ ਵੱਲੋਂ ਥਾਣਾ ਕੱਥੂਨੰਗਲ ਦੀ ਪੁਲਿਸ ਤੇ ਨਜ਼ਾਇਜ ਪਰਚਾ ਦਰਜ ਕਰਨ ਦੇ ਲਗਾਏ ਦੋਸ਼

ਅੰਮ੍ਰਿਤਸਰ, 13 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਬੀਨਾ ਪਤਨੀ ਸੁਖਦੇਵ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਵਿਖੇ ਧੱਕੇ ਨਾਲ ਫਸਲ ਵਾਉਣ ਤੇ ਜ਼ਮੀਨ ‘ਤੇ ਕਬਜ਼ਾ ਕਰਨ ਵਾਲੇ ਵਿਅਕਤੀ ਤੇ ਐਨ.ਆਰ.ਆਈ.ਔਰਤ ‘ਤੇ ਥਾਣਾ ਕੱਥੂਨੰਗਲ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਇੱਕ ਵਿਅਕਤੀ ਐਨ.ਆਰ. ਆਈ.ਔਰਤ ਨਾਲ ਮਿਲ ਕੇ ਜਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਨੂੰ ਲੈ ਕੇ ਥਾਣਾ ਕੱਥੂਨੰਗਲ ਦੀ ਪੁਲਿਸ ਨੇ ਤਰਸੇਮ ਸਿੰਘ ਪੁੱਤਰ ਸਮਿੱਤਰ ਸਿੰਘ ਅਤੇ ਉਸ ਦੀ ਭਰਜਾਈ ਮਨਿੰਦਰ ਕੌਰ ਪਤਨੀ ਜਗਦੀਸ ਸਿੰਘ ਕੇਸ ਦਰਜ ਕੀਤਾ ਸੀ ਜੋ ਅੱਜ ਪੂਰੇ ਸਬੂਤਾ ਸਮੇਤ ਮਨਿੰਦਰ ਕੌਰ ਪਤਨੀ ਜਗਦੀਸ਼ ਸਿੰਘ ਪੁੱਤਰ ਸਮਿੱਤਰ ਸਿੰਘ ਐਨ.ਆਰ.ਆਈ. ਤੇ ਤਰਸੇਮ ਸਿੰਘ ਪੁੱਤਰ ਸਮਿੱਤਰ ਸਿੰਘ ਪੱਤਰਕਾਰਾ ਦੇ ਸਾਹਮਣੇ ਆਏ ਅਤੇ ਐਨ.ਆਰ.ਆਈ ਪਰਿਵਾਰ ਨੇ ਪੁਲਿਸ ਤੇ ਦੋਸ਼ ਲਗਾਉਦਿਆ ਕਿਹਾ ਕਿ ਇੱਕ ਕਨਾਲ 9 ਮਰਲੇ ਵਾਕਿਆ ਪਿੰਡ ਢੱਡੇ ਮਾਲਕ ਹੈ।

ਇਹ ਵੀ ਖਬਰ ਪੜੋ : ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਬੀ.ਡੀ.ਪੀ.ਓ. ਗ੍ਰਿਫ਼ਤਾਰ

ਜਿਸ ਦੀ ਰਜਿਸਟਰੀ ਦੀ ਕਾਪੀ ਨੱਥੀ ਹੈ ਅਤੇ ਇਸ ਤੋਂ ਇਲਾਵਾ ਇਕ 10 ਮਰਲੇ ਜਮੀਨ ਵਾਕਿਆ ਰਕਬਾ, 15 ਮਰਲੇ ਹੋਰ ਜਮੀਨ ਵਾਕਿਆ ਪਿੰਡ ਢੱਡੇ ਜਿਸਦੀ ਰਜਿਸਟਰੀ ਵੀ ਮੇਰੇ ਨਾਮ ਤੇ ਹੋਣੀ ਬਾਕੀ ਹੈ ਜਿਸਦਾ ਬਿਆਨਾ ਮੇਰੇ ਮਨਿੰਦਰ ਕੌਰ ਵਲੋਂ ਦਿੱਤਾ ਹੋਇਆ ਹੈ ਉਨ੍ਹਾਂ ਨੇ ਅੱਗੇ ਦੱਸਿਆ ਕਿ ਬੀਨਾ ਪਤਨੀ ਸੁਖਦੇਵ ਸਿੰਘ ਪੁੱਤਰ ਦੀਦਾਰ ਸਿੰਘ ਨੇ ਸਾਡੇ ਤੇ ਝੂਠਾ ਪਰਚਾ ਦਰਜ ਕਰਵਾਇਆ ਹੈ ਅਤੇ ਪੁਲਿਸ ਵੱਲੋਂ ਸਾਨੂੰ ਨਜ਼ਇਜ ਤੋਰ ਤੇ ਹਿਰਾਸਟਮੈਟ ਕੀਤਾ ਜਾ ਰਿਹਾ ਹੈ,ਜਦੋਂ ਕਿ ਜਾਇਦਾਦ ਦੇ ਮਾਲਕ ਅਸੀਂ ਹਾਂ ਅਤੇ ਸਾਡੇ ਕੋਲ ਇਸਦੇ ਸਾਰੇ ਪਰੂਫ ਹਨ। ਜਦੋਂ ਕਿ ਮਨਿੰਦਰ ਕੌਰ ਐਨ.ਆਰ.ਆਈ ਔਰਤ ਹੈ ਅਤੇ ਵਿਦੇਸ਼ ਇਟਲੀ ਵਿਚ ਪੱਕੇ ਤੌਰ ਤੇ ਰਹਿ ਰਹੀ ਹੈ ਜਿੰਨ੍ਹਾਂ ਨੂੰ ਉਕਤ ਵਿਅਕਤੀਆਂ ਅਤੇ ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ ਨਜਾਇਜ਼ ਤੋਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਸਾਸਨ ਕੋਲੋਂ ਮੰਗ ਕੀਤੀ ਕਿ ਉਕਤ ਸਾਰੇ ਮਾਮਲੇ ਦੀ ਜਾਂਚ ਕਰਕੇ ਸਾਡੇ ਤੇ ਜੋ ਝੂਠੇ ਪਰਚੇ ਦਰਜ ਕੀਤਾ ਗਿਆ ਹੈ ਉਹ ਖਾਰਜ ਕੀਤੇ ਜਾਣ।

You May Also Like