ਐਨ ਐਸ ਕਿਊ ਐੱਫ ਵੋਕੇਸ਼ਨਲ ਅਧਿਆਪਕ ਕਮੇਟੀ ਵੱਲੋਂ 3 ਸਤੰਬਰ ਨੂੰ ਕੀਤਾ ਜਾਵੇਗਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

ਅੰਮ੍ਰਿਤਸਰ, 31 ਅਗਸਤ (ਹਰਪਾਲ ਸਿੰਘ) – ਸੂਬਾ ਸਰਕਾਰ ਜਿੱਥੇ ਇਕ ਪਾਸੇ ਕਿੱਤਾ ਮੁੱਖੀ ਸਿੱਖਿਆ ਦੀ ਗੱਲ ਕਰ ਰਹੀ ਹੈ , ਓੁੱਥੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਕਿੱਤਾ ਮੁੱਖੀ ਐਨ ਐਸ ਕਿਊ ਐੱਫ ਵੋਕੇਸਨਲ ਸਿੱਖਿਆ ਦੇ ਰਹੇ ਅਧਿਆਪਕਾ ਨੇ ਸਰਕਾਰ ਵਿਰੁੱਧ ਰੋਸ ਰੈਲੀ ਦਾ ਐਲਾਨ ਕੀਤਾ ਹੈ। ਪੰਜਾਬ ਦੇ ਐਨ ਐਸ ਕਿਊ ਐੱਫ ਵੋਕੇਸ਼ਨਲ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਪਿਛਲੀ ਸਰਕਾਰ ਵੱਲੋਂ ਲਗਾਇਆ ਗਿਆ 5% increment ਵੀ ਨਹੀਂ ਦਿੱਤਾ ਜਾ ਰਿਹਾ l ਵੋਕੇਸ਼ਨਲ ਅਧਿਆਪਕ ਦੀ ਮੰਗ ਹੈ ਉਹਨਾਂ ਦੀ ਤਨਖਾਹ ਹਰਿਆਣਾ ਦੀ ਤਰਜ਼ ਤੇ 32500 ਕੀਤੀ ਜਾਵੇ l ਵੋਕੇਸ਼ਨਲ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਨੇ ਕੇਂਦਰ ਦੀ ਪੀ ਏ ਬੀ ਰਿਪੋਰਟ ਮੁਤਾਬਿਕ ਤਨਖਾਹ ਅਜੇ ਤੱਕ ਲਾਗੂ ਨਹੀਂ ਕੀਤੀ। ਅਧਿਆਪਕਾਂ ਨੇ ਕਿਹਾ ਰੋਸ ਵਜੇ 3 ਸਤੰਬਰ ਦਿਨ ਐਤਵਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਸ੍ਰੀ ਅਨੰਦਪੁਰ ਸਾਹਿਬ ਨੇੜੇ ਪਿੰਡ ਗੰਭੀਰਪੁਰ ਰਿਹਾਇਸ਼ ਨੂੰ ਘੇਰਿਆ ਜਾਵੇਗਾ।

ਅੱਜ ਦੀ ਮੀਟਿੰਗ ਵਿੱਚ ਸਾਰੇ ਹੀ ਕਮੇਟੀ ਮੈਂਬਰ ਸ਼ਾਮਿਲ ਹੋਏ ਅਤੇ ਸਭ ਨੇ ਕਿਹਾ ਕਿ ਪੰਜਾਬ ਭਰ ਤੋਂ ਵੱਡੀ ਗਿਣਤੀ ਚ ਕਾਫ਼ਲਾ ਗੰਭੀਰਪੁਰ ਐਤਵਾਰ ਨੂੰ ਪੁੱਜੇਗਾ ਤੇ ਵੱਡੇ ਕਾਫਲੇ ਨਾਲ ਸਰਕਾਰ ਦਾ ਵਿਰੋਧ ਕਰਾਂਗੇ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 2022 ਚੋਣਾਂ ਚ ਸਰਕਾਰ ਦੀ ਚੌਥੀ ਗਰੰਟੀ ਸੀ “ਆਊਟਸੋਰਸ ਭਰਤੀ ਬੰਦ ਕਰਨਾ” ਪਰ ਐਨ ਐਸ ਕਿਊ ਐੱਫ ਚ ਸਰਕਾਰ ਹੁਣ ਵੀ ਕੰਪਨੀਆ ਰਾਹੀ ਭਰਤੀ ਕਰਕੇ ਵਾਅਦੇ ਤੋ ਮੁਕਰੀ ਹੈ, ਜਿਸ ਦੇ ਰੋਸ ਵਜੋ 3 ਸਤੰਬਰ ਨੂੰ ਵੱਡਾ ਪ੍ਰਦਸ਼ਨ ਕੀਤਾ ਜਾਵੇਗਾ ॥ਇਸ ਮੌਕੇ ਗੁਰਪ੍ਰੀਤ ਸਿੰਘ ਵਡਾਲਾ , ਕੁਲਬੀਰ ਸਿੰਘ , ਰਿਸ਼ੀ ਸੋਨੀ, ਰੁਪਿੰਦਰ ਸਿੰਘ, ਅਜੈਪਾਲ ਸਿੰਘ, ਗੁਰਪ੍ਰੀਤ ਸਿੰਘ ਫਾਜਿਲਕਾ ,ਅਨੂਪਜੀਤ ਸਿੰਘ,ਜਸਪ੍ਰੀਤ ਕੌਰ, ਮੈਡਮ ਸ਼ਸ਼ੀ, ਸੂਬਾ ਖਜਾਨਚੀ ਮਨੋਜ ਬਾਵਾ , ਭੁਪਿੰਦਰ ਸਿੰਘ ਰੋਪੜ ਜਿਲਾ ਪ੍ਰਧਾਨ ਆਦਿ ਹਾਜਰ ਸਨ।

You May Also Like