ਅੰਮ੍ਰਿਤਸਰ, 14 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪਿਛਲੇ ਦਸ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਕਿੱਤਾ ਮੁੱਖੀ ਵੋਕੇਸਨਲ ਸਿੱਖਿਆ ਦੇ ਰਹੇ ਐਨ ਐਸ ਕਿਓੂ ਐਫ ਵੋਕੇਸਨਲ ਅਧਿਆਪਕ ਆਪਣੀਆ ਮੰਗਾਂ ਸੰਬੰਧੀ ਸ੍ਰੀ ਦਿਨੇਸ ਬੱਬੂ ਜੀ ਨੂੰ ਮਿਲੇ॥ ਅਧਿਆਪਕਾਂ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਸਾਨੂੰ 14000 ਰੁਪਏ ਨਿਗੁਣੀ ਤਨਖਾਹ ਦਿੱਤੀ ਜਾ ਰਹੀ ਜਦਕਿ 10 ਸਾਲਾਂ ਦੇ ਦੌਰਾਨ ਮਹਿੰਗਾਈ ਦੁਗਣੀ ਹੋਈ ਹੈ॥
ਇਹ ਵੀ ਖਬਰ ਪੜੋ : — ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਟੀਨੂੰ ‘ਆਪ’ ‘ਚ ਹੋਏ ਸ਼ਾਮਲ
ਅਧਿਆਪਕਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀ ਸਕੂਲਾਂ ਚ ਨੌਵੀ ਤੋ ਬਾਰਵੀਂ ਦੇ ਬੱਚਿਆਂ ਨੂੰ ਕਿੱਤਾ ਮੁੱਖੀ ਦਿੰਦੇ ਤੇ ਲੈਕਚਰਾਰਾਂ ਦੇ ਬਰਾਬਰ ਇੱਕ ਹਫਤੇ ਚ 30 ਕਲਾਸਾਂ ਲਗਾਓੁਦੇ ਹਨ ਪਰ ਤਨਖਾਹ ਸਮੇਂ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹਨ॥ ਅਧਿਆਪਕਾਂ ਨੇ ਦੱਸਿਆ ਕਿ ਓੁਹਨਾਂ ਨੂੰ ਪ੍ਰਾਈਵੇਟ ਘਰਾਣਿਆਂ ਰਾਹੀ ਸਰਕਾਰੀ ਸਕੂਲਾਂ ਚ ਰੱਖਿਆ ਗਿਆ ਹੈ ਤੇ ਕੋਈ ਵੀ ਜੌਬ ਸਕਿਓੂਰਟੀ ਵੀ ਨਹੀ ਹੈ॥ ਇਸ ਮੌਕੇ ਅਧਿਆਪਕ ਯੂਨੀਅਨ ਵੱਲੋ ਰਣਜੀਤ ਠਾਕੁਰ, ਕੁਲਬੀਰ ਸਿੰਘ , ਮਨੋਜ ਬਾਵਾ , ਸਤਿਸਿਮਰਨਪ੍ਰੀਤ ਸਿੰਘ , ਅਮਰਜੋਤ ਸਿੰਘ,ਗੁਰਪ੍ਰੀਤ ਸਿੰਘ, ਪ੍ਰਦੀਪ ਕੌਰ , ਮੈਡਮ ਨੀਤੂ ਆਦਿ ਹਾਜ਼ਰ ਸਨ ॥