ਅੰਮ੍ਰਿਤਸਰ 4 ਜੁਲਾਈ (ਐੱਸ.ਪੀ.ਐਨ ਬਿਊਰੋ) – ਪਿਛਲੇ ਦਸ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਕਿੱਤਾ ਮੁੱਖੀ ਵੋਕੇਸਨਲ ਸਿੱਖਿਆ ਦੇ ਰਹੇ ਐਨ ਐਸ ਕਿਓੂ ਐਫ ਵੋਕੇਸਨਲ ਅਧਿਆਪਕ ਆਪਣੀਆ ਮੰਗਾਂ ਸੰਬੰਧੀ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਜਲੰਧਰ ਸਥਿਤ ਮੁੱਖ ਮੰਤਰੀ ਜੀ ਦੀ ਰਿਹਾਇਸ਼ ਚ ਮਿਲੇ। ਅਧਿਆਪਕ ਆਗੂਆਂ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਸਾਨੂੰ 14000 ਰੁਪਏ ਨਿਗੁਣੀ ਤਨਖਾਹ ਦਿੱਤੀ ਜਾ ਰਹੀ ਜਦਕਿ 10 ਸਾਲਾਂ ਦੇ ਦੌਰਾਨ ਮਹਿੰਗਾਈ ਦੁਗਣੀ ਹੋਈ ਹੈ॥ ਆਗੂਆ ਮੁਤਾਬਿਕ 2024-25 ਦੀ ਪੈਬ ਰਿਪੋਰਟ ਚ ਕੇਂਦਰ ਸਰਕਾਰ ਨੇ 24000 ਤਨਖਾਹ ਨੂੰ ਮਨਜ਼ੂਰੀ ਦਿੱਤੀ ਹੈ ਪਰ ਸਰਕਾਰ ਨੇ ਅਜੇ ਤੱਕ ਤਨਖਾਹ ਚ ਵਾਧਾ ਨਹੀਂ ਕੀਤਾ ਹੈ।
ਇਹ ਵੀ ਖਬਰ ਪੜੋ : —7 ਮਹੀਨੇ ਪਹਿਲਾਂ ਅਰਮਾਨੀਆ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀ ਸਕੂਲਾਂ ਚ ਨੌਵੀ ਤੋ ਬਾਰਵੀਂ ਦੇ ਬੱਚਿਆਂ ਨੂੰ ਕਿੱਤਾ ਮੁੱਖੀ ਸਿੱਖਿਆ ਦਿੰਦੇ ਹਾਂ ਤੇ ਲੈਕਚਰਾਰਾਂ ਦੇ ਬਰਾਬਰ ਇੱਕ ਹਫਤੇ ਚ 30 ਕਲਾਸਾਂ ਲਗਾਓੁਦੇ ਹਨ ਪਰ ਤਨਖਾਹ ਸਮੇਂ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹਨ। ਅਧਿਆਪਕਾਂ ਨੇ ਦੱਸਿਆ ਕਿ ਓੁਹਨਾਂ ਨੂੰ ਪ੍ਰਾਈਵੇਟ ਘਰਾਣਿਆਂ ਰਾਹੀ ਸਰਕਾਰੀ ਸਕੂਲਾਂ ਚ ਰੱਖਿਆ ਗਿਆ ਹੈ ਤੇ ਕੋਈ ਵੀ ਜੌਬ ਸਕਿਓੂਰਟੀ ਅਤੇ ਟਰਾਸਫਰ ਪਾਲਿਸੀ ਨਹੀ ਹੈ। ਇਸ ਮੌਕੇ ਡਾਕਟਰ ਗੁਰਪ੍ਰੀਤ ਕੌਰ ਜੀ ਨੇ ਕਿਹਾ ਕਿ ਜਲਦ ਮੰਗਾ ਦਾ ਹੱਲ ਕਰਾਂਗੇ ॥ਇਸ ਮੌਕੇ ਅਧਿਆਪਕ ਯੂਨੀਅਨ ਵੱਲੋ ਗੁਰਪ੍ਰੀਤ ਸਿੰਘ ਅਤੇ ਸਿਮਰਨਦੀਪ ਕੌਰ ਜੀ ਆਦਿ ਹਾਜ਼ਰ ਸਨ।