ਐਪੈਕਸ ਕਲੋਨੀ ਬਾੜੇਵਾਲ ਦੀਆਂ ਸਮੱਸਿਆਵਾਂ ਨੂੰ ਲੈ ਕੇ ਹੋਈ ਅਹਿਮ ਮੀਟਿੰਗ

ਲੁਧਿਆਣਾ, 27 ਨਵੰਬਰ (ਹਰਮਿੰਦਰ ਮੱਕੜ) – ਅਪੈਕਸ ਨਗਰ ਬਾੜੇਵਾਲ ਪ੍ਰਧਾਨ ਸ: ਕੁਲਜਿੰਦਰ ਸਿੰਘ ਬੱਦੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਅਪੈਕਸ ਨਗਰ ਐਕਸਟੈਂਸ਼ਨ ਬਾੜੇਵਾਲ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਲੋਨੀ ਦੇ ਪ੍ਰਧਾਨ ਸ : ਕੁਲਜਿੰਦਰ ਸਿੰਘ ਬੱਦੋਵਾਲ ਅਤੇ ਸਰਪ੍ਰਸਤ ਸ:ਕਮਲਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਕਲੋਨੀ ਦੀ ਮੀਟਿੰਗ ਹੋਈ।

ਜਿਸ ਵਿੱਚ ਕਲੋਨੀ ਵਿੱਚ ਰਿਹਾਇਸ਼ੀ ਘਰਾਂ ਵਿੱਚ ਚੱਲ ਰਹੇ ਕਮਰਸ਼ੀਅਲ ਕੰਮਾਂ ਨੂੰ ਰੋਕਣ ਲਈ, ਕਲੋਨੀ ਦੀ ਸਾਫ ਸਫਾਈ ਲਈ ਸਫਾਈ ਸੇਵਕ ਨੂੰ ਰੋਜਾਨਾ ਸਫਾਈ ਕਰਨ ਸਬੰਧੀ, ਕਲੋਨੀ ਦੇ ਨਾਲ ਲੱਗਦੇ ਖਾਲੀ ਪਲਾਟਾਂ ਵਿੱਚ ਪਲਾਸਟਿਕ ਕੂੜਾ ਕਰਕਟ ਨਾ ਸੁੱਟਣ ਸਬੰਧੀ, ਕਲੋਨੀ ਵਿੱਚ ਲੋੜ ਅਨੁਸਾਰ ਹੋਰ ਸਟਰੀਟ ਲਾਈਟਾਂ ਲਗਵਾਉਣ ਸਬੰਧੀ, ਕਲੋਨੀ ਵਿੱਚ ਪਲਾਟਾਂ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਉਨਾਂ ਦੇ ਮਾਲਕਾਂ ਰਾਹੀਂ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਸਬੰਧੀ, ਲੰਮੇ ਸਮੇਂ ਤੋਂ ਸੀਵਰੇਜ ਅਤੇ ਜਾਲੀਆਂ ਦੀ ਸਫਾਈ ਨਾ ਹੋਣ ਸਬੰਧੀ, ਕਲੋਨੀ ਦੀ ਸੁਰੱਖਿਆ ਆਦਿ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹਨਾਂ ਸਮੱਸਿਆਵਾਂ ਦੇ ਸੰਬੰਧ ਵਿੱਚ ਸਬੰਧਿਤ ਵਿਭਾਗਾਂ ਦੇ ਓਫੀਸ਼ੀਅਲ ਅਧਿਕਾਰੀਆਂ ਨੂੰ, ਕਮਿਸ਼ਨਰ ਮਿਊਸੀਪਲ ਕਾਰਪੋਰੇਸ਼ਨ, ਕਮਿਸ਼ਨਰ ,ਪੰਜਾਬ ਪੁਲਿਸ ਲੁਧਿਆਣਾ, ਨੂੰ ਪੱਤਰ ਲਿਖਣ ਬਾਰੇ ਵਿਚਾਰਾਂ ਤੇ ਸਹਿਮਤੀ ਹੋਈ।

ਇਸ ਮੌਕੇ ਕਲੋਨੀ ਦੇ ਸਰਪ੍ਰਸਤ ਰਿਟਾਇਰਡ ਮੁੱਖ ਪ੍ਰਬੰਧਕ ਜਿਲਾ ਸੈਸ਼ਨ ਕੋਰਟ ਲੁਧਿਆਣਾ ਸ :ਕਮਲਜੀਤ ਸਿੰਘ ਗਰੇਵਾਲ. ਪ੍ਰਧਾਨ ਕੁਲਜਿੰਦਰ ਸਿੰਘ ਬੱਦੋਵਾਲ. ਸੁਰਜੀਤ ਸਿੰਘ ਵੇਰਕਾ ਮਿਲਕ ਪਲਾਂਟ , ਭਵਨੀਤ ਸਿੰਘ ਸੋਨੀ, ਰਜਿਤ ਚੌਧਰੀ, ਤਨੁਜ ਚੌਧਰੀ ਕਮਲ ਅੱਤਰੀ ,ਅਨਿਲ ਅੱਤਰੀ, ਸੁਨੀਲ ਅੱਤਰੀ, ਸ੍ਰੀ ਪੰਕਜ ਬਾਂਸਲ ,ਤਰਨ ਬਾਂਸਲ, ਉਜਵਲ, ਹਰਸ਼ਲ, ਅਭਿਸ਼ੇਕ, ਈਸ਼ਾਨ ਅੱਤਰੀ ਆਦਿ ਹਾਜ਼ਰ ਸਨ।

You May Also Like