ਕਾਂਗਰਸ ਪਾਰਟੀ ਵੱਲੋਂ ਸਮੁੱਚੇ ਭਾਈਚਾਰੇ ਨੂੰ ਵੀ ਬਖਸ਼ਿਆ ਗਿਆ ਵੱਡਾ ਮਾਣ
ਜਲਾਲਾਬਾਦ, 04 ਸਤੰਬਰ (ਪ੍ਰਦੀਪ ਸਿੰਘ-ਬਿੱਟੂ) – ਬੀਤੇ ਦਿਨੀ ਸਾਬਕਾ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ਵਿਖੇ ਵਰਕਰਾਂ ਸਮੇਤ ਪਹੁੰਚੇ ਪੱਛੜੀਆਂ ਸ੍ਰੇਣੀਆਂ ਦੇ ਚੇਅਰਮੈਨ ਰਾਜ ਬਖਸ਼ ਕੰਬੋਜ, ਲੁਧਿਆਣਾ ਤੋਂ ਸਾਬਕਾ ਵਿਧਾਇਕ ਸ.ਕੁਲਦੀਪ ਸਿੰਘ ਵੈਦ ਅਤੇ ਮੁਕੇਰੀਆਂ ਤੋਂ ਸਾਬਕਾ ਵਿਧਾਇਕਾ ਸ਼੍ਰੀਮਤੀ ਇੰਦੂ ਬਾਲਾ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀ ਐੱਸ.ਸੀ/ਬੀ.ਸੀ ਲੀਡਰਸ਼ਿਪ ਵੱਲੋਂ ਸ.ਚਰਨਜੀਤ ਸਿੰਘ ਚੰਨੀ ਜੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਕਾਰਜਕਾਰੀ ਮੈਂਬਰ ਨਿਯੁਕਤ ਹੋਣ ‘ਤੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਰਾਜ ਬਖਸ਼ ਕੰਬੋਜ ਵੱਲੋਂ ਸੰਬੋਧਨ ਕਰਦੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਸ.ਚਰਨਜੀਤ ਸਿੰਘ ਚੰਨੀ ਜਿਹੇ ਪੜ੍ਹੇ ਲਿਖੇ, ਸੂਝਵਾਨ ਲੀਡਰ ਨੂੰ ਪਾਰਟੀ ਦੀ ਸਰਵਉੱਚ ਕਮੇਟੀ ਵਿੱਚ ਨੁਮਾਇੰਦਗੀ ਦੇ ਕੇ ਜਿੱਥੇ ਪੰਜਾਬ, ਹਲਕਾ ਸ਼੍ਰੀ ਚਮਕੌਰ ਸਾਹਿਬ ਨੂੰ ਮਾਣ ਦਿੱਤਾ ਹੈ, ਉੱਥੇ ਹੀ ਸਮੁੱਚੇ ਭਾਈਚਾਰੇ ਨੂੰ ਵੀ ਬਹੁਤ ਵੱਡਾ ਮਾਣ ਬਖਸ਼ਿਆ ਹੈ।
ਸਾਰਿਆਂ ਨੂੰ ਇਕ ਪਲੇਟਫਾਰਮ ਤੇ ਖੜ੍ਹੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਲੋੜ : ਰਾਜ ਬਖਸ਼ ਕੰਬੋਜ ਚੇਅਰਮੈਨ ਪੰਜਾਬ
ਅੱਜ ਸਾਨੂੰ ਸਾਰਿਆਂ ਨੂੰ ਇਕ ਪਲੇਟਫਾਰਮ ਤੇ ਖੜ੍ਹੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਲੋੜ ਐ, ਤਾਂ ਜੋ ਦੇਸ ਨੂੰ ਬੀਜੇਪੀ ਦੇ ਗੁੰਡਾਰਾਜ ਤੋਂ ਮੁਕਤ ਕੀਤਾ ਜਾ ਸਕੇ। ਅੱਜ ਦੇਸ ਵਿੱਚ ਇੰਡੀਆ ਬਹੁਤ ਵੱਡੇ ਫਰਕ ਨਾਲ ਕਾਂਗਰਸ ਦੀ ਸਰਕਾਰ ਬਣਾ ਰਹੀ ਹੈ। ਇਸ ਲਈ ਉਹ ਸ਼੍ਰੀ ਰਾਹੁਲ ਗਾਂਧੀ ਜੀ, ਸੋਨੀਆ ਗਾਂਧੀ ਜੀ ਅਤੇ ਆਲ ਇੰਡੀਆ ਕਾਂਗਰਸ ਪ੍ਰਧਾਨ ਸ਼੍ਰੀ ਮਲਿਕਾਰੁਜਨ ਖੜ੍ਹਗੇ ਦਾ ਤਹਿ ਦਿਲੋਂ ਧੰਨਵਾਦੀ ਹਨ ਜੋ ਦੇਸ ਦੇ ਹਿੱਤ ਲਈ ਬੜੀ ਦੂਰ ਅੰਦੇਸ਼ੀ ਸੋਚ ਨੂੰ ਲੈ ਕੇ ਗਠਬੰਧਨ ਕਰ ਗਰੀਬ ਪਰਿਵਾਰਾਂ ਨੂੰ ਮਾਣ ਬਖਸ਼ ਰਹੇ ਹਨ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦਾ ਸਨਮਾਨ ਕਰਨ ਲਈ ਪਹੁੰਚੀ ਸਮੂਹ ਸੀਨੀਅਰ ਲੀਡਰਸ਼ਿਪ, ਨੁਮਾਇੰਦਿਆਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂਨੂੰ ਛੋਟੇ ਜਿਹੇ ਨਿਮਾਣੇ ਨੂੰ ਮਾਣ ਬਖਸ਼ਣ ਲਈ ਤੁਹਾਡਾ ਅਤੇ ਪਾਰਟੀ ਲੀਡਰਸ਼ਿਪ ਦਾ ਤਹਿ ਦਿਲ ਤੋਂ ਹਮੇਸ਼ਾ ਕਰਜਦਾਰ ਰਹਾਂਗਾ।