ਕਮਾਂਡਿੰਗ ਅਫਸਰਾਂ ਵੱਲੋਂ ਛੇਹਰਟਾ ਸਕੂਲ ਦਾ ਦੌਰਾ

ਅੰਮ੍ਰਿਤਸਰ 2 ਸਤੰਬਰ (ਰਾਜੇਸ਼ ਡੈਨੀ) – ਫਸਟ ਪੰਜਾਬ ਬਟਾਲੀਅਨ ਐਨ ਸੀ ਸੀ ਅੰਮ੍ਰਿਤਸਰ ਦੇ ਕਮਾਡਿੰਗ ਅਫ਼ਸਰ ਕਰਨਲ ਪੀ ਡੀ ਐੱਸ ਬਲ ਅਤੇ ਚੌਵੀ ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕਮਾਡਿੰਗ ਅਫ਼ਸਰ ਕਰਨਲ ਅਲੋਕ ਧਮੀ ਦੁਆਰਾ ਸਕੂਲ ਆਫ ਐਮੀਨੈਂਸ ਛੇਹਰਟਾ ਦਾ ਦੌਰਾ ਕੀਤਾ ਗਿਆ| ਸਕੂਲ ਵਿਖੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਸ਼੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਛੇਹਰਟਾ ਦੁਆਰਾ ਕੀਤਾ ਗਿਆ|ਐਨ ਸੀ ਸੀ ਪਾਇਲਟ ਦੁਆਰਾ ਮਹਿਮਾਨਾਂ ਨੂੰ ਐਸਕਾਟ ਕੀਤਾ ਗਿਆ। ਉਨ੍ਹਾਂ ਨੇ ਸਕੂਲ ਵਿਚ ਚਲ ਰਹੇ ਐਨ ਸੀ ਸੀ ਵਿੰਗਾਂ ਬਾਰੇ ਜਾਣਕਾਰੀ ਲਈ।

ਇਸ ਤੋਂ ਬਾਅਦ ਉਹ ਐਨ ਸੀ ਸੀ ਕੈਡਿਟਾ ਨੂੰ ਮਿਲੇ| ਕੈਡਿਟਾ ਨਾਲ ਖੁੱਲ ਕੇ ਗੱਲਬਾਤ ਕੀਤੀ ਅਤੇ ਉਹਨਾਂ ਤੋਂ ਸਵਾਲ ਜਵਾਬ ਵੀ ਕੀਤੇ| ਕਰਨਲ ਪੀਡੀਐਸ ਬਲ ਨੇ ਐਨ ਸੀ ਸੀ ਕੈਡਿਟਾ ਨੂੰ ਆਪਣੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕੇ ਸਾਡਾ ਉਦੇਸ਼ਾਂਨਉਹਨਾਂ ਨੂੰ ਵਧੀਆ ਤੋਂ ਵਧੀਆ ਟ੍ਰੇਨਿੰਗ ਦੇ ਕੇ ਆਰਮੀ ਆਫਿਸਰਜ਼ ਬਣਾਉਣਾ ਹੈ। ਕਰਨਲ ਅਲੋਕ ਧਮੀ ਨੇ ਕੈਡਿਟਾ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਤੇ ਜ਼ੋਰ ਦਿੱਤਾ| ਇਸ ਮੌਕੇ ਲੈਫ.ਸੁਖਪਾਲ ਸਿੰਘ ਸੰਧ, ਲੈਫ. ਹਰਮਨਪ੍ਰੀਤ ਸਿੰਘ ਓੱਪਲ,ਸ ਰਕੇਸ਼ ਸਿੰਘ,ਸ ਗੁਰਪ੍ਰੀਤ ਸਿੰਘ ਰਿਆੜ,ਸ਼੍ਰੀਮਤੀ ਨਵਦੀਪ ਕੌਰ ਰਿਆੜ,ਐਨ ਸੀ ਸੀ ਸਟਾਫ ਅਤੇ ਕੈਡਿਟ ਹਾਜਰ ਸਨ|

You May Also Like