ਮਜੀਠਾ, 9 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪਿੰਡ ਪੰਧੇਰ ਦੇ ਵਸਨੀਕ ਨੌਜਵਾਨ ਪ੍ਰਤਿਪਾਲ ਸਿੰਘ ਉਰਫ ਪੀਤੂ ਨੇ ਆਪਣੇ ਪਿਤਾ ਗੁਰਮੀਤ ਸਿੰਘ ਪੁੱਤਰ ਗੁਰਨਾਮ ਸਿੰਘ ਤੇ ਆਪਣੀ ਮਾਤਾ ਕੁਲਵਿੰਦਰ ਕੌਰ ਕਥਤਿ ਤੌਰ ’ਤੇ ਕਤਲ ਕਰ ਦਿੱਤਾ।
ਗੁਆਂਢ ਵਿੱਚ ਚੱਲ ਰਹੇ ਕਿਸੇ ਵਿਆਹ ਵਿੱਚ ਮੁਲਜ਼ਮ ਪ੍ਰਤਿਪਾਲ ਸਿੰਘ ਸ਼ਰਾਬ ਪੀ ਰਿਹਾ ਸੀ ਤੇ ਰਾਤ ਕਾਫ਼ੀ ਹੋਣ ਕਾਰਨ ਉਸ ਦੇ ਪਿਤਾ ਵੱਲੋਂ ਉਸ ਨੂੰ ਵਾਰ ਵਾਰ ਘਰ ਆਉਣ ਲਈ ਕਿਹਾ ਤਾ ਪ੍ਰਤਿਪਾਲ ਸਿੰਘ ਨੇ ਘਰ ਆ ਕੇ ਆਪਣੀ ਆਪਣੀ ਮਾਤਾ ਕੁਲਵਿੰਦਰ ਕੌਰ ਤੇ ਪਤਿਾ ਗੁਰਮੀਤ ਸਿੰਘ ਨੂੰ ਲੋਹੇ ਦੀ ਰਾਡ ਨਾਲ ਕਥਤਿ ਤੌਰ ’ਤੇ ਮਾਰਿਆ। ਇਸ ਕਾਰਨ ਕੁਲਵਿੰਦਰ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਤੇ ਗੁਰਮੀਤ ਸਿੰਘ ਹਸਪਤਾਲ ਵਿੱਚ ਦਮ ਤੋੜ ਗਿਆ। ਇਸ ਸਬੰਧੀ ਮਜੀਠਾ ਪੁਲੀਸ ਵਲੋਂ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਹਨ ਤੇ ਪ੍ਰਤਿਪਾਲ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।