ਕਸਬਾ ਮਮਦੋਟ ਵਿਖੇ ਨਾਇਬ ਤਹਿਸੀਲਦਾਰ ਅਤੇ ‘ਆਪ’ ਆਗੂਆਂ ਨੇ ਜਰੂਰਤਮੰਦਾਂ ਨੂੰ ਵੰਡੇ ਗਰਮ ਰਜਾਈਆਂ, ਜੈਕਟਾਂ ਅਤੇ ਬੂਟ 

ਮਮਦੋਟ, 17 ਜਨਵਰੀ (ਸੰਦੀਪ ਕੁਮਾਰ ਸੋਨੀ) – ਪੰਜਾਬ ਸਰਕਾਰ ਦੇ ਯਤਨਾਂ ਸਦਕਾ ਮਮਦੋਟ ਦੇ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ, ਬਲਾਕ ਪ੍ਰਭਾਰੀ ਫਿਰੋਜ਼ਪੁਰ ਬਲਰਾਜ ਸਿੰਘ ਸੰਧੂ, ਬਾਬਾ ਦਲਜੀਤ ਸਿੰਘ ਵਾਈਸ ਪ੍ਰਧਾਨ ਨਗਰ ਪੰਚਾਇਤ ਮਮਦੋਟ, ਡਾਕਟਰ ਸੋਨੀ ਸੇਠੀ ਐਮਸੀ ਨਗਰ ਪੰਚਾਇਤ ਮਮਦੋਟ, ਸੰਦੀਪ ਕੁਮਾਰ ਵਾਰਡ ਨੰਬਰ ਪੰਜ, ਦੀਪਕ ਆਰਸੀ ਰਜਿਸਟਰੀ ਕਲਰਕ, ਸੋਨੂ ਰੀਡਰ, ਮੋਨੂ ਮਹਿਤਾ, ਲਾਡੀ, ਗੁਰਨਾਮ ਸਿੰਘ ਆਦਿ ਸਟਾਫ ਵੱਲੋਂ ਬੁੱਧਵਾਰ ਨੂੰ ਤਹਿਸੀਲ ਕੰਪਲੈਕਸ ਮਮਦੋਟ ਵਿਖੇ ਕੜਾਕੇ ਦੀ ਸਰਦੀ ਨੂੰ ਮੁੱਖ ਰੱਖਦੇ ਹੋਏ ਗਰੀਬ ਪਰਿਵਾਰਾਂ ਅਤੇ ਜਰੂਰਤ ਮੰਦਾਂ ਨੂੰ ਗਰਮ ਰਜਾਈਆਂ ਬੂਟ ਅਤੇ ਜੈਕਟਾਂ ਦੀ ਵੰਡ ਕੀਤੀ ਗਈ । ਇਸ ਮੌਕੇ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਸਬਾ ਮਮਦੋਟ ਦੇ ਜਰੂਰਤਮੰਦ ਪਰਿਵਾਰਾਂ ਨੂੰ ਗਰਮ ਜੈਕਟਾਂ ਗਰਮ ਰਜਾਈਆਂ ਅਤੇ ਬੂਟ ਵੰਡੇ ਗਏ ਹਨ ਤਾਂ ਜੋ ਸਰਦੀ ਤੋਂ ਬਚ ਸਕਣ।

You May Also Like