ਕਾਂਗਰਸੀ ਵਿਧਾਇਕ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ

(ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਫਗਵਾੜਾ ਤੋਂ ਬੰਗਾ ਨੈਸ਼ਨਲ ਹਾਈਵੇ ਰੋਡ ‘ਤੇ ਜੱਸੋਮਜਾਰਾ ਨੇੜੇ ਕਾਂਗਰਸ ਪਾਰਟੀ ਦੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਕਾਰ ਨਾਲ ਸਕੂਟੀ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਸਕੂਟਰ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਕੂਟਰ ਸਵਾਰ ਇੱਕ ਹੋਰ ਵਿਅਕਤੀ ਨੂੰ ਬੰਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਰਾਮ ਕ੍ਰਿਸ਼ਨ ਵਾਸੀ ਥਿੰਡਾ ਵਜੋਂ ਹੋਈ ਹੈ ਜਦਕਿ ਦੂਜਾ ਵਿਅਕਤੀ ਰਾਮ ਪ੍ਰਕਾਸ਼ ਗੰਭੀਰ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿੱਚ ਵਿਧਾਇਕ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

You May Also Like