ਮਮਦੋਟ 31 ਅਗਸਤ (ਲਛਮਣ ਸਿੰਘ ਸੰਧੂ) – ਪੰਜਾਬ ਦੀਆਂ ਪੰਚਾਇਤਾਂ ਦੀ ਬਹਾਲੀ ਕਰਨ ਤੇ ਮਾਨਯੋਗ ਹਾਈਕੋਰਟ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸਰਪੰਚ ਗੁਰਬਖਸ਼ ਸਿੰਘ ਭਾਵੜਾ ਪ੍ਰਧਾਨ ਕਾਂਗਰਸ ਮਮਦੋਟ ਨੇ ਕਿਹਾ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਗ਼ਲਤ ਤਰੀਕੇ ਨਾਲ ਸਸਪੈਂਡ ਕਰਨਾ ਹੀ ਪੰਜਾਬ ਸਰਕਾਰ ਦੀ ਮੂਰਖਤਾ ਸੀ ਜੋ ਕਿ ਅੱਜ ਪਵਿੱਤਰ ਤਿਉਹਾਰ ਰੱਖੜ ਪੁਨਿਆ ਦੇ ਮੌਕੇ ਤੇ ਜੋ ਇਤਿਹਾਸਿਕ ਫੈਸਲਾ ਲੈਂਦਿਆਂ ਮਾਨਯੋਗ ਹਾਈਕੋਰਟ ਵੱਲੋਂ ਮੁੜ ਤੋਂ ਬਹਾਲ ਕਰਨਾ ਬਹੁਤ ਹੀ ਸਤਿਕਾਰਯੋਗ ਫੈਸਲਾ ਕੀਤਾ ਮੈ ਇਸ ਦੇ ਸ਼ੁੱਭ ਦਿਨ ਤੇ ਸਮੂਹ ਪੰਚਾਇਤਾਂ ਦੇ ਪੰਚਾਂ ਤੇ ਸਰਪੰਚਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਜੋ ਪੰਜਾਬ ਵਿੱਚ ਕੰਮ ਚੱਲ ਰਹੇ ਹਨ ਉਹਨਾਂ ਨੂੰ ਰੋਕਣ ਦੀ ਬਜਾਏ ਤੁਸੀਂ ਜੇ ਕਿਤੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਸੁਹਾਗ ਜੋ ਨਿੱਤ ਹੀ ਚਿੱਟੇ ਨਾਲ ਮਰ ਰਹੇ ਹਨ ਉਹਦੇ ਤੇ ਰੋਕ ਲਗਾਈ ਹੁੰਦੀ ਤਾਂ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪੰਜਾਬ ਦੇ ਲੋਕ ਮੁਆਫ਼ ਕਰ ਦਿੰਦੇ ਪਰ ਤੁਸੀਂ ਜੋ ਝੂਠ ਦੀ ਬੁਨਿਆਦ ਤੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਖਿਲਾਫ਼ੀ ਕਰਕੇ ਸਰਕਾਰ ਬਣਾਈ ਹੈ ਉਹ ਹੁਣ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਜਵਾਬ ਦੇਣਗੇ।
ਕਾਂਗਰਸ ਪਾਰਟੀ ਮਮਦੋਟ ਬਲਾਕ ਦੇ ਪ੍ਰਧਾਨ ਗੁਰਬਖਸ਼ ਸਿੰਘ ਭਾਵੜਾ ਨੇ ਪੰਜਾਬ ਦੀਆਂ ਪੰਚਾਇਤਾਂ ਦੀ ਬਹਾਲੀ ਤੇ ਮਾਨਯੋਗ ਹਾਈਕੋਰਟ ਦੇ ਫੈਸਲੇ ਦੀ ਕੀਤੀ ਸ਼ਲਾਘਾ
