ਕਿਰਤੀ ਲਹਿਰ ਦੇ ਸਿਰਮੌਰ ਆਗੂ ਸਾਥੀ ਡਾਕਟਰ ਤਰਲੋਚਨ ਸਿੰਘ ਨੂੰ ਨਾਅਰਿਆਂ ਦੀ ਗੂੰਜ ਨਾਲ ਦਿੱਤੀ ਭਾਵ ਭਿੰਨੀ ਅੰਤਿਮ ਵਿਦਾਇਗੀ

ਅੰਮ੍ਰਿਤਸਰ, 07 ਸਤੰਬਰ (ਰਾਜੇਸ਼ ਡੈਨੀ) – ਪੰਜਾਬ ਦੀ ਮੁਲਾਜ਼ਮ ਅਤੇ ਅਧਿਆਪਕ ਲਹਿਰ ਨੂੰ ਮੇਲ-ਮਿਲਾਪ ਦੀ ਨੀਤੀ ਤੋਂ ਲਾਹ ਕੇ ਏਕਤਾ ਅਤੇ ਸੰਘਰਸ਼ ਦੀ ਵਿਗਿਆਨਿਕ ਲੀਹ ਤੇ ਪਾਉਣ ਦੇ ਸੰਘਰਸ਼ ਵਿੱਚ ਮੋਢੀ ਭੁਮਿਕਾ ਨਿਭਾਉਣ ਵਾਲੇ ਮੁਲਾਜ਼ਮਾਂ ਦੇ ਸੂਬਾ ਪੱਧਰ ਦੇ ਸਿਰਮੌਰ ਆਗੂ ਅਤੇ ਜਮਹੂਰੀ ਲਹਿਰ ਨੂੰ ਸਹੀ ਦਿਸ਼ਾ ਵੱਲ ਤੋਰਨ ਵਾਲੀ ਟੀਮ ਦੇ ਸੰਘਰਸ਼ਸ਼ੀਲ ਯੋਧੇ ਸਾਥੀ ਡਾਕਟਰ ਤਰਲੋਚਨ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ । ਉਹਨਾਂ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦੇ ਹੋਏ ਪ.ਸ.ਸ.ਫ.ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਵਿੱਤ ਸਕੱਤਰ ਅਮਨਦੀਪ ਸ਼ਰਮਾ ਨੇ ਕਿਹਾ ਕਿ ਉਹਨਾਂ ਦੇ ਸਦੀਵੀ ਵਿਛੋੜਾ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਅਕਹਿ ਅਤੇ ਅਸਹਿ ਨਾ ਪੂਰਾ ਹੋਣ ਯੋਗ ਘਾਟਾ ਪਿਆ ਹੈ, ਉੱਥੇ ਪੰਜਾਬ ਦੀ‌ ਮੁਲਾਜ਼ਮ ਲਹਿਰ ਅਤੇ ਖੱਬੀ ਜਮਹੂਰੀ ਲਹਿਰ ਨੂੰ ਵੀ ਵੱਡਾ ਘਾਟਾ ਪਿਆ ਹੈ‌‌।

ਆਗੂਆਂ ਨੇ ਕਿਹਾ ਕਿ ਸਾਥੀ ਡਾ ਤਰਲੋਚਨ ਸਿੰਘ ਜੀ ਵਲੋਂ ਸਮੁੱਚਾ ਜੀਵਨ ਮੁਲਾਜ਼ਮ ਲਹਿਰ ਦੀਆਂ ਸੇਵਾ ਹਾਲਤਾਂ ਅਤੇ ਕਿਰਤੀ ਵਰਗ ਦੀਆਂ ਜੀਵਨ ਹਾਲਤਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਜਿੱਥੇ ਸੰਘਰਸ਼ਾਂ ਦੇ ਮੋਹਰੀ ਰਹੇ ਹਨ ਉੱਥੇ ਹੀ ਮਰਨ ਉਪਰੰਤ ਆਪਣਾ ਸਰੀਰ ਗੁਰੂ ਰਵਿਦਾਸ ਅਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਨੂੰ ਦਾਨ ਕਰ ਦਿੱਤਾ ਹੈ। ਸਾਥੀ ਤਰਲੋਚਨ ਸਿੰਘ ਦੇ ਸਪੁੱਤਰ ਅਤੇ ਪ.ਸ.ਸ.ਫ.ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਜੱਥੇਬੰਦੀਆਂ ਵਲੋਂ ਸਾਥੀ ਡਾਕਟਰ ਤਿਰਲੋਚਨ ਸਿੰਘ ਜੀ ਦਾ ਸ਼ਰਧਾਂਜਲੀ ਸਮਾਗਮ ਮਿਤੀ 17 ਸਤੰਬਰ ਨੂੰ ਸੈਣੀਬਾਰ ਸੀਨੀਅਰ ਸੈਕੰਡਰੀ ਬੁਲੋਵਾਲ ਵਿਖੇ 11:00 ਵਜੇ ਕੀਤਾ ਜਾ ਰਿਹਾ। ਅੰਤਿਮ ਯਾਤਰਾ ਸਮੇਂ ਕਾਮਰੇਡ ਹਰਕੰਵਲ ਸਿੰਘ , ਪ੍ਰਿੰਸੀਪਲ ਪਿਆਰਾ ਸਿੰਘ, ਵੇਦ ਪ੍ਰਕਾਸ਼ ਸ਼ਰਮਾਂ, ਤੀਰਥ ਸਿੰਘ ਬਾਸੀ, ਗੁਰਦੀਪ ਸਿੰਘ ਬਾਜਵਾ ,ਮਨਜੀਤ ਸਿੰਘ ਸੈਣੀ , ਰਾਮ ਜੀ ਦਾਸ ਚੌਹਾਨ , ਮੱਖਣ ਸਿੰਘ ਵਾਹਿਦ ਪੁਰੀ, ਜਸਵੀਰ ਤਲਵਾੜਾ , ਨਿਰਮੋਲਕ ਸਿੰਘ ਹੀਰਾ, ਕੁਲਵਰਨ ਸਿੰਘ, ਸੰਜੀਵ ਧੂਤ, ਸੁਨੀਲ ਕੁਮਾਰ ਸ਼ਰਮਾ , ਅਮਰ ਜਰਨੈਲ ਸਿੰਘ , ਕੁਲਦੀਪ ਸਿੰਘ ਕੌੜਾ , ਸਵਰਨ ਸਿੰਘ, ਕੁਲਤਾਰ ਸਿੰਘ ,ਯੋਧ ਸਿੰਘ, ਸ਼ਿਵ ਕੁਮਾਰ ਤਲਵਾੜਾ,ਗਿਆਨ ਸਿੰਘ ਗੁਪਤਾ, ਗੰਗਾ ਪ੍ਰਸ਼ਾਦ , ਦਵਿੰਦਰ ਸਿੰਘ ਕੱਕੋਂ ,ਕਰਮ ਸਿੰਘ ਰੋਪੜ , ਪ੍ਰਿੰਸੀਪਲ ਅਮਨਦੀਪ ਸ਼ਰਮਾ, ਦਵਿੰਦਰ ਸਿੰਘ ਥਿਆੜਾ, ਬਲਵੀਰ ਕੌਰ, ਬਿਮਲਾ ਦੇਵੀ , ਮੱਖਣ ਸਿੰਘ ਲੰਗੇਰੀ ਆਦਿ ਸਾਥੀ ਹਾਜ਼ਰ ਹੋਏ।

You May Also Like