ਕਿਸਾਨਾਂ ਉੱਤੇ ਹੋਏ ਲਾਠੀਚਾਰਜ ਤੇ ਅੱਥਰੂ ਗੈਸ ਸੁੱਟਣ ਦੀ ਮਨਜੀਤ ਸਿੰਘ ਭੋਮਾ ਨੇ ਕੀਤੀ ਸਖ਼ਤ ਨਿੰਦਾ

ਸਰਕਾਰ ਕਿਸਾਨਾਂ ਨਾਲ ਬੈਠ ਕੇ ਗੱਲ ਕਰੇ ਤੇ ਕਿਸਾਨੀ ਮਸਲੇ ਦਾ ਹੱਲ ਕਰੇ : ਚੇਅਰਮੈਨ ਭੋਮਾ

ਅੰਮ੍ਰਿਤਸਰ, 14 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸਿੰਘੂ ਬਾਰਡਰ ਤੇ ਕਿਸਾਨਾਂ ਉੱਤੇ ਹੋਏ ਲਾਠੀ ਚਾਰਜ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਨਾਲ ਹਰ ਮੁੱਦੇ ਤੇ ਬੈਠ ਕੇ ਗੱਲ ਕਰੇ ਅਤੇ ਕਿਸਾਨੀ ਸਬੰਧੀ ਸਾਰੇ ਮਸਲੇ ਹੱਲ ਕਰੇ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਜੇਕਰ ਅਸੀਂ ਆਪਣੀ ਰੀੜ ਦੀ ਹੱਡੀ ਆਪ ਹੀ ਤੋੜ੍ਹ ਦੇਵਾਂਗੇ ਤਾਂ ਦੇਸ਼ ਦੀ ਆਰਥਿਕ ਵਿਵਸਥਾ ਦਾ ਲੱਕ ਟੁੱਟ ਜਾਵੇਗਾ। ਜੇਕਰ ਕਿਸਾਨ ਆਪਣੇ ਹੱਕਾਂ ਦੀ ਖਾਤਰ ਆਪਣੀ ਫਸਲਾਂ ਦੀ ਰਾਖੀ ਲਈ ਦਿੱਲੀ ਜਾ ਰਹੇ ਸਨ ਤਾਂ ਸਰਕਾਰ ਨੂੰ ਚਾਹੀਦਾ ਸੀ ਕਿ ਉਹਨਾਂ ਨਾਲ ਖੁਦ ਪੰਜਾਬ ਆ ਕੇ ਗੱਲ ਕਰਦੀ ।ਨਾ ਕਿ ਰਸਤਿਆਂ ਨੂੰ ਬੰਦ ਕਰਕੇ ਬੈਰੀਗੇਟ ਕਰਕੇ ਲਾਠੀਚਾਰਜ ਕਰਕੇ ਅੱਥਰੂ ਗੈਸ ਦੇ ਗੋਲੇ ਕਿਸਾਨਾਂ ਉੱਤੇ ਸੁੱਟ ਕੇ ਉਹਨਾਂ ਨੂੰ ਜਾਂ ਪੰਜਾਬ ਨੂੰ ਦੇਸ਼ ਨਾਲੋਂ ਵੱਖਰੇ ਹੋਣ ਦਾ ਅਹਿਸਾਸ ਕਰਾਉਣ ਦੀ ਬਜਾਏ ਕਿਸਾਨਾਂ ਦੀਆਂ ਫਸਲਾਂ ਨੂੰ ਵੱਧ ਤੋਂ ਵੱਧ ਐਮਐਸਪੀ ਤੇ ਖਰੀਦਣ ਦਾ ਭਰੋਸਾ ਦਿੰਦੀ।

ਜਿਹੜਾ ਕਿਸਾਨ ਆਪ ਭੁੱਖਾ ਸੌਂ ਕੇ ਸਾਰੇ ਦੇਸ਼ ਦਾ ਢਿੱਡ ਭਰਦਾ ਅੱਜ ਉਸਨੂੰ ਸ਼ਰੇਆਮ ਡੰਗਰਾਂ ਵਾਂਗੂੰ ਕੁੱਟਿਆ ਗਿਆ ਉਸਦੇ ਉੱਤੇ ਅੱਥਰੂ ਗੈਸ ਦੇ ਗੋਲੇ ਸੁਟੇ ਗਏ ਰਬੜ ਦੀਆਂ ਗੋਲੀਆਂ ਨਾਲ ਉਹਨਾਂ ਤੇ ਫਾਇਰਿੰਗ ਕੀਤੀ ਗਈ ।ਦੋ ਦਰਜਨ ਤੋਂ ਵੱਧ ਕਿਸਾਨ ਜ਼ਖਮੀ ਹਾਲਤ ਵਿਚ ਹਸਪਤਾਲਾਂ ਵਿੱਚ ਦਾਖਲ ਹਨ।ਅੱਥਰੂ ਗੈਸ ਦੇ ਗੋਲੇ ਹੱਥਾਂ ਵਿੱਚ ਫਟਨ ਕਾਰਨ ਕਈ ਵਿਚਾਰੇ ਅੰਗਹੀਣ ਹੋ ਗਏ ਹਨ ਅਤੇ ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਇਹ ਸਰਕਾਰ ਦੀ ਬਹੁਤ ਹੀ ਘਟੀਆ ਤੇ ਨਿੰਦਨ ਯੋਗ ਹਰਕਤ ਹੈ। ਉਹਨਾਂ ਕਿਹਾ ਮੈ ਫਿਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਨਾਲ ਗੱਲ ਕਰਕੇ ਹਰ ਮਸਲੇ ਦਾ ਹੱਲ ਛੇਤੀ ਤੋਂ ਛੇਤੀ ਕਢਿਆ ਜਾਵੇ।

You May Also Like