ਹੜ ਪੀੜਤਾ ਦੇ ਹੱਕਾ ਖਾਤਰ ਚੰਡੀਗੜ੍ਹ ਹਰ ਹਾਲ ਜਾ ਕੇ ਰਹਾਂਗੇ
ਮੱਲਾਂ ਵਾਲਾ, 23 ਅਗਸਤ (ਹਰਪਾਲ ਸਿੰਘ ਖਾਲਸਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ 16 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਤਾਲਮੇਲਵੇ ਰੂਪ ਵਿੱਚ ਚੰਡੀਗੜ੍ਹ ਲੱਗਣ ਵਾਲੇ ਧਰਨੇ ਲਾਉਣ ਜਾ ਰਹੇ ਕਿਸਾਨ ਆਗੂਆ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਨਰਿੰਦਰਪਾਲ ਜਤਾਲਾ ਦੀ ਅਗਵਾਈ ਹੇਠ ਫਿਰੋਜ਼ਸ਼ਾਹ ਟੋਲ ਪਲਾਜੇ ਤੇ ਦੂਜੇ ਦਿਨ ਵੀ ਧਰਨਾ ਜਾਰੀ ਹੈ ।ਕਿਸਾਨ ਆਗੂ ਅਮਨਦੀਪ ਸਿਘ ਸਿੰਘ ਕੱਚਰਭੰਨ ਅਤੇ ਬੂਟਾ ਸਿਘ ਸਿੰਘ ਕਰੀ ਕਲਾ ਨੇ ਕਿਹਾ ਕੇ ਪਿਛਲੇ ਦਿਨਾ ਤੋ ਜੋ ਹੜਾ ਆਏ ਹੋਏ ਹਨ ਜਿਸ ਨਾਲ ਕਿਸਾਨਾ ਮਜਦੂਰ ਦੀਆ ਫਸਲਾ ਬਰਬਾਦ ਹੋ ਗਈਆ ਹਨ ਅਤੇ ਹੋਰ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ ਹੈ।
ਜਿਸ ਦੀ ਭਰਭਾਈ ਵਾਸਤੇ ਅਤੇ 23 ਫਸਲਾ ਤੇ ਜਿਵੇ ਮੱਕੀ, ਬਾਸਮਤੀ , ਮੂੰਗੀ ਆਦਿ ਫਸਲਾ ਦੀ ਖਰੀਦ ਤੇ ਗਰੰਟੀ ਕਨੂੰਨ ਬਣਾਉਣ ਲਈ ਅਤੇ ਪ੍ਰੀਪੇਡ ਮੀਟਰ ਦੀ ਤਜਵੀਜਰਦ ਕਰਕੇ ਸਮਾਰਟ ਮੀਟਰ ਲਾਉਣੇ ਬੰਦ ਕਰੇ ਸਰਕਾਰਾ ਆਦਿ ਮੰਗਾ ਨੂੰ ਲੈ ਕੇ ਚੰਡੀਗੜ੍ਹਨੂੰ ਜਾਦੇ ਕਿਸਾਨ ਆਗੂਆਨੂੰ ਗ੍ਰਿਫਤਾਰਕਰ ਲਿਆ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਠ, ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਸਮੇਤ ਵੱਖ ਵੱਖ ਥਾਣਿਆਂ ਤੇ ਜੇਲਾਂ ਵਿੱਚ ਭੇਜੇ ਜਾ ਚੁੱਕੇ ਕਿਸਾਨ ਤੇ ਹੋਰਨਾਂ ਜ਼ਿਲਿਆਂ ਦੇ ਆਗੂ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਸੰਗਰੂਰ ਵਿਖੇ ਭਗਵੰਤ ਮਾਨ ਦੀ ਸ਼ਹਿ ਤੇ ਪੰਜਾਬ ਪੁਲਿਸ ਦੇ ਜ਼ਬਰ ਦਾ ਸਾਹਮਣਾ ਕਰ ਰਹੇ ਕਿਸਾਨ ਆਗੂ ਪ੍ਰੀਤਮ ਸਿੰਘ ਸ਼ਹੀਦ ਹੋ ਗਏ ਹਨ ਦੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਤੇ 10 ਲੱਖ ਰੁਪਏ ਦਾ ਮੁਆਵਜ਼ਾ ਦੇਵੇ ਤੇ ਕਿਸਾਨ ਦੀ ਮੌਤ ਦੇ ਜ਼ਿੰਮੇਵਾਰ ਮੌਕੇ ਤੇ ਹਾਜ਼ਰ ਪੁਲਿਸ ਅਫਸਰਾਂ ਤੇ ਪਰਚੇ ਦਰਜ਼ ਕੀਤੇ ਜਾਣ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਗ੍ਰਿਫਤਾਰੀਆਂ ਕਰਨੀਆਂ ਬੰਦ ਕਰੇ ਇਸ ਮੋਕੇ ਜੋਨ ਮਮਦੋਟ ਤੋ ਮੰਗਲ ਸਿੰਘ ਸਵਾਈ ਕੇ ਗੁਰਦਿਆਲ ਸਿੰਘ ਰੰਗਾ ਸਿੰਘ ਭੁੱਲਰ ਸਦਰਦੀਨ ਜੋਨ ਗੁਰੂਹਰਸਹਾਏ ਤੋ ਮੇਜਰ ਸਿੰਘ ਗਜਨੀ ਵਾਲਾ ਮੰਗਲ ਸਿੰਘ ਗੁਦੜਡੰਡੀ ਫੁੱਮਣ ਸਿੰਘ ਰਾਉਕੇ ਜੋਨ ਝੋਕ ਤੋ ਰਜਿੰਦਰ ਸਿੰਘ ਫੁੱਲਰ ਵੰਨ ਦਵਿੰਦਰ ਸਿੰਘ ਗੁਰਭੇਜ ਸਿੰਘ ਜੋਨ ਸ਼ਹੀਦ ਭਗਤ ਸਿੰਘ ਤੋ ਪ੍ਰਧਾਨ ਗੁਰਬਖਸ ਸਿੰਘ ਮੇਗਾ ਪੰਜਗਰਾਈ ਸਿੰਗਾਰਾ ਸਿੰਘ ਚਰਨਜੀਤ ਸਿੰਘ ਬਾਦਲ ਕੇ ਆਦਿ ਹਾਜ਼ਰ ਸਨ।