ਲੁਧਿਆਣਾ, 28 ਅਗਸਤ (ਹਰਮਿੰਦਰ ਮੱਕੜ) – ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ.) ਦੇ ਵੱਲੋ ਅੱਜ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਥਿਤ ਆਪਣੇ ਦਫਤਰ ਵਿਖੇ ਬੇਸਹਾਰਾ ਇਸਤਰੀਆਂ ਦੀ ਮਦੱਦ ਕਰਨਾ ਹਿੱਤ ਉਨ੍ਹਾਂ ਨੂੰ ਸੁਸਾਇਟੀ ਦੇ ਵੱਲੋ ਨਿਸ਼ਕਾਮ ਰੂਪ ਵਿੱਚ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਮਾਸਟਰ ਤਰਲੋਚਨ ਸਿੰਘ ਤੇ ਮੁੱਖ ਸੇਵਾਦਾਰ ਸ.ਪ੍ਰੇਮ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਗੁਰੂ ਸਹਿਬਾਨ ਵੱਲੌਂ ਬਖਸ਼ੇ ਸੇਵਾ ਸਕੰਲਪ ਤੇ ਪਹਿਰਾ ਦੇ ਕੇ ਮੁਨੱਖਤਾ ਦੀ ਸੇਵਾ ਕਰਨਾ ਸਭ ਤੋਂ ਉੱਤਮ ਸੇਵਾ ਹੈ। ਇਸੇ ਸੇਵਾ ਮਿਸ਼ਨ ਤੇ ਚੱਲਦਿਆਂ ਸਤਿਗੁਰੂ ਦੀ ਆਪਾਰ ਬਖਸ਼ਿਸ਼ ਸਦਕਾ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ.) ਪਿਛਲੇ ਕਈ ਸਾਲਾਂ ਤੋਂ ਨਿਸ਼ਕਾਮ ਰੂਪ ਵਿੱਚ ਮੁਨੱਖੀ ਭਲਾਈ ਕਾਰਜਾਂ ਵਿੱਚ ਜੁੱਟੀ ਹੋਈ ਹੈ। ਜਿਸ ਦੇ ਅੰਤਰਗਤ ਸੁਸਾਇਟੀ ਵੱਲੋਂ ਜਿੱਥੇ ਲੋਕਾਂ ਨੂੰ ਫਰੀ ਮੈਡੀਕਲ ਸੇਵਾਵਾਂ ਦਿੱਤੀਆਂ ਜ਼ਾਦੀਆਂ ਹਨ, ਅੱਖਾਂ ਦੇ ਫਰੀ ਚੈਕਅੱਪ ਕੈਪ ਮਰੀਜ਼ਾਂ ਲਈ ਲਗਾਏ ਜਾਂਦੇ ਹਨ ਅਤੇ ਲੌੜਵੰਦ ਵਿਧਵਾਵਾਂ ਦੀ ਮੱਦਦ ਕਰਨ ਹਿੱਤ ਉਨ੍ਹਾਂ ਨੂੰ ਸੁਸਾਇਟੀ ਵੱਲੋਂ ਹਰ ਮਹੀਨੇ ਨਿਸ਼ਕਾਮ ਰੂਪ ਵਿੱਚ ਰਾਸ਼ਨ ਵੀ ਵੰਡਿਆ ਜਾਂਦਾ ਹੈ।
ਇਸ ਤੋ ਇਲਾਵਾ ਸੁਸਾਇਟੀ ਵੱਲੋਂ ਲੁਧਿਆਣਾ ਸ਼ਹਿਰ ਵਿਖੇ ਲੜਕੀਆਂ ਨੂੰ ਸਿਲਾਈ ਕਢਾਈ ਦੀ ਸਿਖਲਾਈ ਦੇਣ ਲਈ ਦੋ ਸਲਾਈ ਸੈਟਰ ਵਿ ਚਲਾਏ ਜਾ ਰਹੇ ਹਨ।ਇਸ ਮੌਕੇ ਸੁਸਾਇਟੀ ਦੀ ਰਾਸ਼ਨ ਵੰਡ ਇੰਨਚਾਰਜ ਬੀਬੀ ਬਲਦੇਵ ਕੌਰ ਤੇ ਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਵਿਧਵਾਵਾਂ ਦੀ ਮੱਦਦ ਕਰਨ ਦੇ ਮਨੋਰਥ ਨਾਲ ਪਿਛਲੇ ਲੰਬੇ ਸਮੇਂ ਤੋਂ ਚਲ ਰਹੀ ਸੇਵਾ ਨੂੰ ਨਿਰੰਤਰ ਜਾਰੀ ਜਾਰੀ ਰੱਖਣ ਲਈ ਸੁਸਾਇਟੀ ਦੇ ਸਮੂਹ ਮੈਬਰਾਂ ਵੱਲੋਂ ਆਪਣਾ ਬਣਦਾ ਯੋਗਦਾਨ ਸੇਵਾ ਕਾਰਜਾਂ ਵਿੱਚ ਪਾਇਆ ਜਾ ਰਿਹਾ ਹੈ।ਅੱਜ ਅਸੀਂ 32 ਦੇ ਕਰੀਬ ਲੋੜਵੰਦ ਵਿਧਵਾਵਾਂ ਦੀ ਮੱਦਦ ਕਰਦਿਆਂ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਰਾਸ਼ਨ ਦੀਆਂ ਕਿੱਟਾਂ ਤਕਸੀਮ ਕੀਤੀਆਂ ਹਨ। ਇਸ ਸਮੇਂ ਉਹਨਾਂ ਦੇ ਨਾਲ ਸੁਸਾਇਟੀ ਦੇ ਸਰਪ੍ਰਸਤ ਮਾਸਟਰ ਤਰਲੋਚਨ ਸਿੰਘ, ਸ.ਪ੍ਰੇਮ ਸਿੰਘ ਮੁੱਖ ਸੇਵਾਦਾਰ,ਹਰਦੀਪ ਸਿੰਘ,ਮਨਪ੍ਰੀਤ ਸਿੰਘ ਸ.ਗੁਰਚਰਨ ਪਾਲ ਸਿੰਘ, ਮਹਿੰਦਰ ਸਿੰਘ ਛਤਵਾਲ, ਮਨਪ੍ਰੀਤ ਸਿੰਘ,ਅਜੀਤ ਸਿੰਘ ਬੱਤਰਾ, ਰਵਿੰਦਰ ਸਿੰਘ ਗੋਲਡੀ, ਜਸਪਾਲ ਸਿੰਘ,ਹਰਪ੍ਰੀਤ ਸਿੰਘ ਛਾਬੜਾ, ਪ੍ਰਹਿਲਾਦ ਸਿੰਘ ,ਗੁਰਿੰਦਰ ਸਿੰਘ ਦੀਪ, ਰਮਨਜੋਤ ਸਿੰਘ ਸੋਨੂੰ,ਪ੍ਰਿੰਸ ਆਦਿ ਹਾਜਰ ਸਨ।