ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਡਇਰੈਕਟਰ ਵਲੋਂ ਪੈਨਲ ਮੀਟਿੰਗਾਂ ਕਰਨ ਦੇ ਦਿੱਤੇ ਸੱਦੇ

ਖਮਾਣੋਂ, 29 ਸਤੰਬਰ (ਹਰਮਿੰਦਰ ਮੱਕੜ) – ਸਰਕਾਰੀ ਆਈ ਟੀ ਆਈ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਵੱਖ ਵੱਖ ਪੋਸਟਾ ਤੇ ਕੰਮ ਕਰਦੇ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਆਦਿ ਮੰਗਾਂ ਨੂੰ ਲੈ ਕੇ ਸਮੂਚੇ ਮੁਲਾਜਮ ਸਘੰਰਸ਼ ਕਰ ਰਹੇ ਹਨ। ਆਈ ਟੀ ਆਈ ਮੁਲਾਜ਼ਮਾਂ ਦੇ ਆਗੂ ਸੇਵਾ ਸਿੰਘ ਹਰਚੰਦ ਸਿੰਘ ਕੁਲਵੰਤ ਸਿੰਘ ਨਤੀਸ਼ ਕੁਮਾਰ ਕਰਮਦੀਪ ਸਿੰਘ ਨੇ ਦੱਸਿਆ ਕਿ ਇਸ ਮਹਿੰਗਾਈ ਦੋਰਾਨ ਘੱਟ ਤਨਖਾਹਾਂ ਤੇ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ। ਸਾਡੇ ਮੁਲਾਜਮ ਦੀ ਮਿਹਨਤ ਸਦਕਾ ਸੈਕੜੇ ਵਿਦਿਆਰਥੀ ਟੈਕਨੀਕਲ ਸਿੱਖਿਆ ਲੈ ਕੇ ਉੱਚੀਆਂ ਪੋਸਟਾ ਤੇ ਦੇਸ਼ ਦੀ ਸੇਵਾ ਕਰ ਰਹੇ ਹਨ।

ਪਰਤੂੰ ਸਿਖਿਆ ਦੇਣ ਵਾਲੇ ਤਕਨੀਕੀ ਅਧਿਆਪਕ ਅੱਜ ਵੀ ਅਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ। ਇਨ੍ਹਾਂ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਮੰਤਰੀ ਤੇ ਡਰਾਇਕੈਕਟਰ ਨੇ ਜੰਥੇਬੰਦਕ ਦਬਾਅ ਸਦਕਾ ਪੈਨਲ ਮੀਟਿੰਗਾਂ ਦੇ ਭਰੋਸੇ ਦਿੱਤੇ ਹਨ। ਜਿਸ ਕਾਰਨ ਗੇਟ ਰੈਲੀਆਂ ਨੂੰ ਮੂਲਤਵੀ ਕੀਤਾ ਗਿਆ ਹੈ ਇਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਮੰਗਾਂ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਨ੍ਹਾਂ ਮੁਲਾਜ਼ਮਾਂ ਦੇ ਸਘੰਰਸ਼ ਦੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਅਤੇ ਡੈਮੋਕਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਸਮਰਾਲਾ ਦੇ ਆਗੂ ਮਲਾਗਰ ਸਿੰਘ ਖਮਾਣੋਂ, ਹਰਜੀਤ ਕੌਰ ਸਮਰਾਲਾ ਵਲੋਂ ਡੱਟਵੀਂ ਹਮਾਇਤ ਦਾ ਐਲਾਨ ਕੀਤਾ।

You May Also Like