ਅੰਮ੍ਰਿਤਸਰ 28 ਮਾਰਚ (ਹਰਪਾਲ ਸਿੰਘ) – ਉਮੰਗ ਅਤੇ ਖੁਸ਼ੀ ਦੇ ਤਿਉਹਾਰ ਹੋਲੀ ਦੇ ਸੁਨੇਹੇ ਨੂੰ ਲੋਕਾ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਖਤਰੀ ਸਭਾ ਮਹਿਲਾ ਮੰਡਲ ਅਤੇ ਖਤਰੀ ਸਭਾ ਵੱਲੋਂ “ਪਿਆਰ ਦੇ ਰੰਗ-ਜੀਵਨ ਦੇ ਸੰਗ” ਸੰਕਲਪ ਪ੍ਰੋਗਰਾਮ ਕਰਵਾਇਆ ਗਿਆ ਖਤਰੀ ਸਭਾ ਮਹਿਲਾ ਮੰਡਲ ਦੇ ਅਧਿਯਕਸ਼ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਨੇ ਖਤਰੀ ਸਭਾ ਅਧਿਯਕਸ਼ ਸ਼੍ਰੀ ਜਗਦੀਸ਼ ਅਰੋੜਾ, ਮਹਾਸਚਿਵ ਸ਼੍ਰੀ ਦਿਨੇਸ਼ ਖੰਨਾ, ਸੱਮਸਤ ਖਤਰੀ ਸਭਾ ਦੇ ਮਹਾਸਚਿਵ ਸੁਨੀਲ ਖੰਨਾ, ਮਹਿਲਾ ਮੰਡਲ ਉਪਅਧਿਯਕਸ਼ ਇੰਦਰਾ ਧਵਨ, ਉਪ ਸਚਿਵ ਡਾਲੀ ਭਾਟਿਆ, ਜਨਕ ਜੋਸੀ ਅਤੇ ਅਹੁਦੇਦਾਰ ਡਾ. ਪੋ੍ਰ, ਸ਼ੈਲੀ ਜੱਗੀ, ਡਾ. ਰਿਪਨ ਕੌਰ, ਡਾ. ਪ੍ਰੋ ਸੁਧਾ ਸ਼ਰਮਾ, ਡਾ. ਅਸ਼ੋਕ ਚਾਨੰਨਾ, ਸ਼੍ਰੀ ਸਤੀਸ਼ ਬਧਵਾਰ, ਸ਼੍ਰੀ ਪਵਨ ਕੁੰਦਰਾ, ਕਿਰਨ ਵਿਜ, ਸੋਨੀਆ ਚੋਹਾਨ, ਦੀਪਕ ਵਿਜ, ਵੀਨਾ ਕਪੂਰ, ਸਨੇਹ ਅਰੋੜਾ, ਐਡ. ਰਜਨੀ ਜੋਸ਼ੀ, ਉਸ਼ਾ ਗੁਪਤਾ ਅਤੇ ਹੋਰ ਮੈਂਬਰਾਂ ਨੂੰ ਸੰਕਲਪ ਦਿਵਾਇਆ ਕਿ ਹੋਲੀ ਦਾ ਤਿਉਹਾਰ ਸਾਡੀ ਸਾਂਸਕ੍ਰਿਤੀਕ ਪੂੰਜੀ, ਸਾਮਾਜਿਕ ਸਮਰਥਾ ਅਤੇ ਏਕਤਾ ਅਖੰਡਤਾ ਦਾ ਪ੍ਰਤੀਕ ਹੋਣ ਦੇ ਕਾਰਨ ਅਸੀ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਭੇਦਭਾਵ ਨੂੰ ਖਤਮ ਕਰਕੇ ਪਿਆਰ ਦੇ ਰੰਹਾ ਨਾਲ ਜੀਵਨ ਦੀ ਤਸਵੀਰ ਅਤੇ ਤਕਦੀਕ ਨੂੰ ਸੋਹਨਾ ਅਤੇ ਸੁਖਦ ਬਣਾਈਏ ਇਸ ਮੌਕੇ ਅਯੋਧਿਆ ਦੇ ਰਾਮ ਮੰਦਰ ਤੋਂ ਲਿਆਏ ਗਏ ਪ੍ਰਸਾਦ ਨੂੰ ਸਾਰੇ ਭਗਤਾ ਨੂੰ ਵੰਡਿਆ ਗਿਆ।
ਖਤਰੀ ਸਭਾ ਮਹਿਲਾ ਮੰਡਲ ਅਤੇ ਖਤਰੀ ਸਭਾ ਵੱਲੋਂ “ਪਿਆਰ ਦੇ ਰੰਗ-ਜੀਵਨ ਦੇ ਸੰਗ” ਸੰਕਲਪ ਕਰਵਾਇਆ ਪ੍ਰੋਗਰਾਮ
