ਅੰਮ੍ਰਿਤਸਰ 28 ਅਗਸਤ (ਰਾਜੇਸ਼ ਡੈਨੀ) – ਪੰਜਾਬ ਸਰਕਾਰ ਵੱਲੋ ਘਰ—ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੋਂਜਵਾਨਾਂ ਨੂੰ ਕਰੀਅਰ ਪ੍ਰਤੀ ਸਹੀ ਸੇਧ ਦੇਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾ ਗੱਲਾਂ ਪ੍ਰਗਟਾਵਾ ਡਿਪਟੀ ਕਮਿਸ਼ਨਰ—ਕਮ—ਚੇਅਰਮੈਨ—ਡੀ.ਬੀ.ਈ.ਈ ਸ਼੍ਰੀ ਅਮਿਤ ਤਲਵਾੜ ਨੇ ਕੀਤਾ। ਇਸ ਦੇ ਤਹਿਤ ਵਧੀਕ ਡਿਪਟੀ ਕਮਿਸ਼ਨਰ(ਜ)—ਕਮ—ਸੀ.ਈ.ੳ—ਡੀ.ਬੀ.ਈ.ਈ ਸ਼੍ਰੀ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ਼ ਸੀਨੀ.ਸੈਕੰ.ਸਕੂਲ ਦੇ ਕਮਰਸ ਵਿਭਾਗ ਦੇ ਬਾਰਵੀਂ ਦੇ ਵਿਦਿਆਰਥੀਆਂ ਵੱਲੋ ਦੌਰਾ ਕੀਤੀ ਗਿਆ। ਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘ ਵੱਲੋ ਪ੍ਰਾਰਥੀਆਂ ਨੂੰ ਨੋਂਵੀ, ਦੱਸਵੀਂ ਅਤੇੇ ਗਿਆਰਵੀ ਤੋਂ ਬਾਅਦ ਹੋਣ ਵਾਲੇ ਕੋਰਸ ਬਾਰੇ ਅਤੇ ਵੱਖਰੇ-ਵੱਖਰੇ ਕੈਰੀਅਰ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ।
ਇਸ ਤੋਂ ਇਲਾਵਾ ਬਿਊਰੋ ਦੀਆਂ ਚੱਲ ਰਹੀਆਂ ਗਤੀਵਿਧੀਆਂ ਜਿਵੇ ਕਿ ਆਨ ਲਾਈਨ/ਮੈਨੂਅਲ ਰਜਿਸਟਰੇਸ਼ਨ,ਪਲੇਸਮੈਂਨ ਕੈਂਪ,ਬੂੱਕ ਕੈਫੇ,ਸਵੈ ਰੋਜਗਾਰ ਅਤੇ ਪੀ.ਐਸ.ਡੀ.ਐਮ ਦੇ ਸਕਿੱਲ ਕੋਰਸਾਂ ਸਬੰਧੀ ਸਕੀਮਾਂ ਅਤੇ ਵਿਦੇਸ਼ੀ ਕੋਂਸਲਿੰਗ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਬਿਉਰੋ ਵਿੱਖੇ ਕੰਪੀਟੀਸ਼ਨ ਦੀ ਤਿਆਰ ਕਰ ਰਹੇ ਵਿਦਿਆਰਥੀਆਂ ਲਈ ਇੱਕ ਬੁੱਕ ਕੈਫੇ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਕੁੱਝ ਵਿਦਿਆਰਥੀਆਂ ਵੱਲੋਂ ਪਟਵਾਰੀ,ਪੁਲਿਸ ਕੋਸਟੇਬਲ,ਇੰਟੈਲੀਜੈਂਸ ਵਿਭਾਗ ਆਦਿ ਦੇ ਪੇਪਰ ਕਲੀਅਰ ਕਰ ਚੱਕੇ ਹਨ, ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਉਹ ਪਾਸ ਕਰ ਚੁੱਕੇ ਵਿਦਿਆਰਥੀ ਦੀ ਮੀਟਿੰਗ ਕਰਵਾਈ ਗਈ ਤਾਂ ਜ਼ੋ ਉਹਨਾਂ ਦੇ ਉਹਨਾਂ ਦੇ ਤਜਰਬੇ ਤੋ ਵੀ ਭਵਿੱਖ ਵਿੱਚ ਲਾਭ ਮਿਲ ਸਕੇ। ਇਸ ਮੋਕੇ ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ, ਪੀ.ਐਸ.ਡੀ.ਐਮ ਵੱਲੋ ਸ਼੍ਰੀ ਸੁਰਿੰਦਰ ਸਿੰਘ ਅਤੇ ਜਿਲ੍ਹਾ ਗਾਈਡੈਂਸ ਕੋਂਸਲਰ ਜ਼ਸਬੀਰ ਸਿੰਘ ਅਤੇ ਸਕੂਲ ਦੇ ਅਧਿਆਪਕ ਸ਼੍ਰੀ ਸਤਿੰਦਰ ਸਿੰਘ ਆਦਿ ਹਾਜ਼ਰ ਸਨ।