ਦੀਨਾਨਗਰ, 11 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਖੇਤ ‘ਚ ਕੰਮ ਕਰਦੇ ਸਮੇਂ ਵਿਅਕਤੀ ‘ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ‘ਚ ਭਾਰੀ ਮੀਂਹ ਪਿਆ। ਕਾਲੇ ਬੱਲਦ ਤੇ ਆਸਮਾਨੀ ਬਿਜਲੀ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਜਿਹੀ ਹੀ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਘਰੋਂ ਖੇਤਾਂ ‘ਚ ਕੰਮ ਕਰਨ ਲਈ ਗਿਆ ਸੀ ਜਿੱਥੇ ਉਸ ‘ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ।
ਇਹ ਵੀ ਪੜੋ : ਗੁਰੂਹਰਸਹਾਏ ਚ ਜ਼ਮੀਨ ਪਿੱਛੇ ਮਾਮੇ ਵੱਲੋਂ ਆਪਣੇ ਭਾਣਜੇ ਦਾ ਗੋਲੀ ਮਾਰ ਕੇ ਕਤਲ
ਮੌਕੇ ‘ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਆਸਮਾਨੀ ਬਿਜਲੀ ਡਿੱਗਣ ਦੀ ਘਟਨਾ ਦਾ ਮੰਜ਼ਰ ਇੰਨਾ ਭਿਆਨਕ ਸੀ ਕਿ ਮ੍ਰਿਤਕ ਵਿਅਕਤੀ ਦਾ ਪਰਨਾ 10 ਫੁੱਟ ਦੂਰ ਜਾ ਕੇ ਡਿੱਗਿਆ। ਮ੍ਰਿਤਕ ਵਿਅਕਤੀ ਆਪਣੇ ਪਿੱਛੇ ਪਤਨੀ, ਪੁੱਤ ਤੇ ਇਕ ਧੀ ਛੱਡ ਗਿਆ ਹੈ। ਇਸ ਅਣਹੋਣੀ ਘਟਨਾ ਨਾਲ ਪਿੰਡ ‘ਚ ਸੋਗ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਕਰੀਬ 40 ਸਾਲ ਪਹਿਲਾਂ ਇਸੇ ਪਿੰਡ ਦੇ ਵਿਅਕਤੀ ‘ਤੇ ਪਹਿਲਾਂ ਵੀ ਆਸਮਾਨੀ ਬਿਜਲੀ ਡਿੱਗੀ ਸੀ ਜਿਸ ਦੀ ਮੌਕੇ ‘ਤੇ ਮੌਤ ਹੋ ਗਈ ਸੀ।