ਗੁਰਦਾਸਪੁਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪਿੰਡ ਪੱਖੋਕੇ ਵਿੱਚ ਮਹਿਲਾ ਬਾਕਸਿੰਗ ਖਿਡਾਰਨ ਨੇ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ ਹੈ। ਸੂਤਰਾਂ ਮੁਤਾਬਕ ਉਸ ਨਾਲ ਪ੍ਰੈਕਟਿਸ ਕਰਦੇ ਨੌਜਵਾਨ ਵੱਲੋਂ ਵਿਆਹ ਤੋਂ ਇਨਕਾਰ ਕਰਨ ਕਰਕੇ ਬਾਕਸਿੰਗ ਖਿਡਾਰਨ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਬਾਕਸਿੰਗ ਖਿਡਾਰਨ ਨੇ ਮੌਤ ਤੋਂ ਪਹਿਲਾਂ ਵੀਡੀਓ ਵਿੱਚ ਬੋਲ ਕੇ ਆਤਮਹੱਤਿਆ ਦਾ ਕਾਰਨ ਦੱਸਿਆ ਹੈ। ਡੇਰਾ ਬਾਬਾ ਨਾਨਕ ਪੁਲਿਸ ਨੇ ਮੁਲਜ਼ਮ ਤੇ ਉਸ ਦੇ ਭਰਾ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਗੁਰਦਾਸਪੁਰ ਚ ਬਾਕਸਿੰਗ ਖਿਡਾਰਨ ਵੱਲੋਂ ਖ਼ੁਦਕੁਸ਼ੀ
