ਗੁਰਦਾਸਪੁਰ, 26 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਬੀਐਸਐਫ ਸੈਕਟਰ ਗੁਰਦਾਸਪੁਰ ਦੀ ਆਦੀਆ ਪੋਸਟ ਨੇੜੇ ਸਾਂਝੇ ਸਰਚ ਅਭਿਆਨ ਦੌਰਾਨ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।
ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਨੂੰ ਹੈਰੋਇਨ ਦੇ 6 ਪੈਕੇਟ ਮਿਲੇ ਹਨ। ਦਰਅਸਲ ਬੀਐਸਐਫ ਸੈਕਟਰ ਗੁਰਦਾਸਪੁਰ ਦੀ ਆਦੀਆ ਚੌਕੀ ਵਿਖੇ 22 ਅਕਤੂਬਰ ਦੀ ਰਾਤ ਨੂੰ ਪਾਕਿਸਤਾਨੀ ਡਰੋਨ ਦੇਖਿਆ ਗਿਆ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਡਰੋਨ ‘ਤੇ 21 ਰਾਉਂਡ ਫਾਇਰ ਵੀ ਦਾਗੇ ਗਏ।
ਇਹ ਵੀ ਪੜੋ : ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਭੇਜਿਆ 2 ਦਿਨ ਦੇ ਰਿਮਾਂਡ ’ਤੇ
ਗੋਲੀਬਾਰੀ ਕਰਨ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਪਰਤ ਗਿਆ, ਜਿਸ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਵਲੋਂ ਇਲਾਕੇ ਵਿਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ।
ਇਹ ਵੀ ਪੜੋ : ਫ਼ਿਰੋਜ਼ਪੁਰ ਚ ਚੱਲੀਆਂ ਗੋਲੀਆਂ
ਜਾਣਕਾਰੀ ਅਨੁਸਾਰ ਅੱਜ ਆਦੀਆ ਚੌਕੀ ਨੇੜੇ ਪਲਾਸਟਿਕ ਦੇ ਲਿਫਾਫੇ ਨਾਲ ਬੰਨ੍ਹੇ ਹੋਏ 6 ਪੈਕੇਟ ਮਿਲੇ ਜਦਕਿ ਇਕ ਵੱਡਾ ਪੈਕੇਟ ਦੇਖਿਆ ਗਿਆ। ਜਦੋਂ ਇਸ ਨੂੰ ਕਬਜ਼ੇ ‘ਚ ਲੈ ਕੇ ਚੈਕਿੰਗ ਕੀਤੀ ਗਈ ਤਾਂ ਇਸ ਵਿਚ 6 ਕਿਲੋ ਤੋਂ ਹੈਰੋਇਨ ਬਰਾਮਦ ਹੋਈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।